ਮੂੰਗ ਦਾਲ ਜਾਂ ਹਰੀ ਮੂੰਗੀ ਦੀ ਦਾਲ ਪ੍ਰੋਟੀਨ, ਫਾਈਬਰ, ਵਿਟਾਮਿਨ ਬੀ, ਪੋਟਾਸ਼ੀਅਮ, ਆਇਰਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ।

ਇਹ ਦਾਲ ਭਾਰ ਘਟਾਉਣ 'ਚ ਮਦਦਗਾਰ ਹੋਣ ਦੇ ਨਾਲ-ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਵੀ ਸਹਾਇਕ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦੇ

ਹਰੀ ਮੂੰਗੀ ਦੀ ਦਾਲ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ, ਕਿਉਂਕਿ ਇਸ ਵਿੱਚ ਮੀਟ ਅਤੇ ਅੰਡੇ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ​​​​ਕਰਨ ਤੇ ਸਰੀਰ ਨੂੰ ਠੀਕ ਕਰਨ 'ਚ ਮਦਦ ਕਰਦੈ।

ਹਰੀ ਮੂੰਗੀ ਦੀ ਦਾਲ 'ਚ ਫਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜੋ blood pressure ਨੂੰ ਕੰਟਰੋਲ 'ਚ ਰੱਖ ਕੇ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ 'ਚ ਮਦਦ ਕਰਦਾ ਹੈ।

ਹਰੀ ਮੂੰਗੀ ਦੀ ਦਾਲ 'ਚ ਮੌਜੂਦ ਐਂਟੀਆਕਸੀਡੈਂਟਸ ਅਤੇ Vitamin C ਸਰੀਰ ਦੀ ਇਮਿਊਨ ਪਾਵਰ ਨੂੰ ਵਧਾਉਣ 'ਚ ਮਦਦਗਾਰ ਹੁੰਦੇ ਹਨ, ਜਿਸ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।

ਹਰੀ ਮੂੰਗੀ ਦੀ ਦਾਲ 'ਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਦੀ ਸਿਹਤ 'ਚ ਸੁਧਾਰ ਕਰਦੇ ਹਨ ਅਤੇ ਓਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਨੂੰ ਰੋਕਣ 'ਚ ਮਦਦ ਕਰਦੇ ਹਨ।

ਐਂਟੀਆਕਸੀਡੈਂਟਸ ਸਮੇਤ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ, ਹਰੀ ਮੂੰਗੀ ਦੀ ਦਾਲ ਝੁਰੜੀਆਂ ਨੂੰ ਘੱਟ ਕਰਨ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦੀ ਹੈ।



ਹਾਈ ਫਾਈਬਰ ਨਾਲ ਭਰਪੂਰ ਮੂੰਗੀ ਦੀ ਦਾਲ ਦਾ ਸੇਵਨ ਕਰਨ ਨਾਲ ਪੇਟ 'ਚ ਲੰਬੇ ਸਮੇਂ ਤੱਕ ਭਰਪੂਰਤਾ ਦਾ ਅਹਿਸਾਸ ਰਹਿੰਦਾ ਹੈ,



ਜਿਸ ਕਾਰਨ ਵਾਧੂ ਖਾਣ ਦੀ ਲਾਲਸਾ ਘੱਟ ਹੁੰਦੀ ਹੈ ਜੋ ਕਿ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਜਿਸ ਕਾਰਨ ਵਾਧੂ ਖਾਣ ਦੀ ਲਾਲਸਾ ਘੱਟ ਹੁੰਦੀ ਹੈ ਜੋ ਕਿ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਇਸਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ, ਜਿਵੇਂ ਕਿ ਖਿਚੜੀ, ਸੂਪ, ਸਲਾਦ ਦੇ ਰੂਪ ਵਿੱਚ।