ਬਹੁਤ ਸਾਰੇ ਲੋਕ ਦੀਵਾਲੀ ਦਾ ਤਿਉਹਾਰ ਅੱਜ ਮਨਾ ਰਹੇ ਅਤੇ ਕੁੱਝ 1 ਨਵੰਬਰ ਨੂੰ ਮਨਾਉਣਗੇ। ਦੀਵਾਲੀ ਰੌਸ਼ਨੀ ਜਾਂ ਖੁਸ਼ੀਆਂ ਦਾ ਤਿਉਹਾਰ।



ਇਸ ਦਿਨ ਲੋਕ ਘਰਾਂ 'ਚ ਦੀਵੇ ਜਗਾਉਂਦੇ ਹਨ, ਮਠਿਆਈਆਂ ਵੰਡਦੇ ਹਨ। ਇਸ ਤਿਉਹਾਰ 'ਚ ਲੋਕ ਪਟਾਕੇ ਵੀ ਚਲਾਉਂਦੇ ਹਨ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹੁੰਦੇ ਹਨ। ਪਰ ਇਹ ਧੂੰਆਂ ਬੱਚਿਆਂ ਦੀਆਂ ਅੱਖਾਂ ਲਈ ਘਾਤਕ ਸਾਬਿਤ ਹੋ ਸਕਦਾ ਹੈ।

ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਕਈ ਹਾਨੀਕਾਰਕ ਕੈਮੀਕਲ ਛੱਡਦਾ ਹੈ ਜੋ ਬੱਚਿਆਂ ਦੀਆ ਅੱਖਾਂ 'ਚ ਜਲਣ ਪੈਦਾ ਕਰ ਸਕਦਾ ਹੈ, ਦਰਦ ਦਾ ਕਾਰਨ ਬਣ ਸਕਦਾ ਹੈ ਤੇ ਕਾਫੀ ਨੁਕਸਾਨ ਪਹੁੰਚਾ ਸਕਦੈ।

ਜਦੋਂ ਬੱਚੇ ਇਸ ਧੂੰਏਂ ਦੇ ਸੰਪਰਕ 'ਚ ਆਉਂਦੇ ਹਨ ਤਾਂ ਛੋਟੇ- ਛੋਟੇ ਕਣ ਉਨ੍ਹਾਂ ਦੀਆਂ ਅੱਖਾਂ 'ਚ ਜਾ ਸਕਦੇ ਹਨ, ਜਿਸ ਨਾਲ ਰੈੱਡਨਸ, ਖਾਰਸ਼ ਤੇ ਅੱਖਾਂ 'ਚ ਐਲਰਜੀ ਹੋਣ ਦਾ ਖਤਰਾ ਵੱਧ ਜਾਂਦਾ ਹੈ



ਇਸ ਤੋਂ ਇਲਾਵਾ ਪਟਾਕਿਆਂ ਦੇ ਧੂੰਏਂ 'ਚ ਮੌਜੂਦ ਪ੍ਰਦੂਸ਼ਣ ਬੱਚਿਆਂ 'ਚ ਅਸਥਾਈ ਅੰਨ੍ਹੇਪਣ ਤੇ ਰੌਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਨੂੰ ਵਧਾ ਸਕਦੇ ਹਨ।

ਬੱਚਿਆਂ ਨੂੰ ਪਟਾਕਿਆਂ ਦੇ ਧੂੰਏਂ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਦੀਆਂ ਅੱਖਾਂ ਵਿਸ਼ੇਸ਼ ਤੌਰ 'ਤੇ ਸੰਵੇਦਨਸ਼ੀਲ ਹੁੰਦੀਆਂ ਹਨ ਤੇ ਹਾਨੀਕਾਰਕ ਧੂੰਆਂ ਅਤੇ ਗੈਸਾਂ ਸਥਾਈ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ

ਇਸ ਲਈ ਪਟਾਕੇ ਬਿਲਕੁਲ ਨਾ ਚਲਾਓ ਪਰ ਜੇ ਤੁਹਾਡੇ ਆਸ-ਪਾਸ ਲੋਕ ਪਟਾਕੇ ਚਲਾ ਰਹੇ ਹਨ ਤਾਂ ਬੱਚਿਆਂ ਨੂੰ ਉਥੋਂ ਦੂਰ ਰੱਖੋ ਤੇ ਤੁਸੀਂ ਖੁਦ ਵੀ ਉੱਥੋਂ ਦੂਰ ਰਹੋ।



ਜੇਕਰ ਤੁਸੀਂ ਬਾਹਰ ਤੋਂ ਘਰ ਵਾਪਸ ਆਉਂਦੇ ਹੋ ਤਾਂ ਹੋ ਸਕੇ ਤਾਂ ਅੱਖਾਂ ਨੂੰ ਠੰਡੇ ਪਾਣੀ ਜ਼ਰੂਰ ਧੋਵੋ।