ਹੀਟ ਸਟ੍ਰੋਕ 'ਚ ਫਾਇਦੇਮੰਦ ਹੋ ਸਕਦੀ ਹੈ ਹਰੀ ਮਿਰਚ, ਜਾਣੋ ਹੋਰ ਵੀ ਸਿਹਤਕ ਲਾਭ ਕੀ ਤੁਸੀਂ ਜਾਣਦੇ ਹੋ ਕਿ ਹਰੀ ਮਿਰਚ ਤੁਹਾਡੀ ਸਿਹਤ ਲਈ ਕਿੰਨੀ ਫਾਇਦੇਮੰਦ ਹੈ ਅਤੇ ਖਾਸ ਤੌਰ 'ਤੇ ਗਰਮੀਆਂ 'ਚ ਇਹ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾ ਸਕਦੀ ਹੈ। ਇਸ ਵਿਚ ਵਿਟਾਮਿਨ ਬੀ-1, ਬੀ-1, ਬੀ-3, ਬੀ-5, ਬੀ-6, ਬੀ-9 ਆਦਿ ਤੋਂ ਇਲਾਵਾ ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ ਆਦਿ ਤੱਤਾਂ ਦੀ ਵੀ ਚੰਗੀ ਮਾਤਰਾ ਹੁੰਦੀ ਹੈ ਇਸ ਦਾ ਕੱਚਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ, ਤਾਂ ਆਓ ਜਾਣਦੇ ਹਾਂ ਇਸ ਦੇ ਕੀ ਫਾਇਦੇ ਹਨ ਹੀਟਸਟ੍ਰੋਕ ਤੋਂ ਬਚਣ ਲਈ ਤੁਸੀਂ ਹਰੀ ਮਿਰਚ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ ਹਰੀ ਮਿਰਚ 'ਚ ਵਿਟਾਮਿਨ ਏ ਵੀ ਹੁੰਦਾ ਹੈ, ਇਸ ਲਈ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਚੰਗੀ ਰਹਿੰਦੀ ਹੈ ਇਸ ਵਿੱਚ ਮੌਜੂਦ ਵਿਟਾਮਿਨ ਸੀ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਕਾਰਗਰ ਹੈ ਹਰੀ ਮਿਰਚ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ ਜਿਨ੍ਹਾਂ ਲੋਕਾਂ ਦਾ ਭਾਰ ਘੱਟ ਹੋ ਰਿਹਾ ਹੈ, ਉਨ੍ਹਾਂ ਨੂੰ ਵੀ ਹਰੀ ਮਿਰਚ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ