ਰੋਜ਼ਾਨਾ ਸਧਾਰਨ ਯੋਗਾ ਆਸਣ ਕਰਨ ਨਾਲ ਬੱਚੇ ਸਿਹਤਮੰਦ ਰਹਿੰਦੇ ਹਨ ਉਨ੍ਹਾਂ ਦਾ ਕੱਦ ਵੀ ਵਧਦਾ ਹੈ ਯੋਗਾ ਕਰਨ ਨਾਲ ਇਕਾਗਰਤਾ ਸ਼ਕਤੀ ਵਧਦੀ ਹੈ ਰੀੜ੍ਹ ਦੀ ਹੱਡੀ, ਗਿੱਟਿਆਂ, ਪੱਟਾਂ ਆਦਿ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਸਹਿਣਸ਼ੀਲਤਾ ਵੱਧਦੀ ਹੈ, ਗੁੱਸਾ ਘੱਟ ਆਉਂਦਾ ਹੈ ਬੱਚਿਆਂ ਦੇ ਦਿਮਾਗ ਦਾ ਵਿਕਾਸ ਹੁੰਦਾ ਹੈ ਸਰੀਰ ਨੂੰ ਲਚਕੀਲਾ ਬਣਾਉਣ ਵਿਚ ਵੀ ਮਦਦ ਮਿਲਦੀ ਹੈ। ਯੋਗਾ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਵੀ ਠੀਕ ਰੱਖਦਾ ਹੈ ਅਤੇ ਤਣਾਅ ਵੀ ਘੱਟ ਕਰਦਾ ਹੈ। ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਅੱਖਾਂ ਅਤੇ ਮਾਨਸਿਕ ਸਿਹਤ ਨੂੰ ਵੀ ਫਾਇਦਾ ਹੁੰਦਾ ਹੈ। ਚਿੜਚਿੜਾਪਨ ਘੱਟਦਾ ਹੈ, ਬੱਚਿਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ