ਇਮਿਊਨਿਟੀ ਮਜ਼ਬੂਤ ਕਰਨ ਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੂਰ ਕਰਦੀ ਹੈ ਇਹ ਕੁਦਰਤੀ ਚੀਜ਼



ਆਂਵਲੇ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ ਜੋ ਮੂੰਹ ਵਿੱਚ ਬਦਬੂ ਪੈਦਾ ਕਰਦੇ ਹਨ। ਤੁਸੀਂ ਇਸ ਨੂੰ ਚਬਾ ਕੇ ਹੌਲੀ-ਹੌਲੀ ਖਾ ਸਕਦੇ ਹੋ। ਸਾਹ ਦੀ ਬਦਬੂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਇੱਕ ਪ੍ਰਭਾਵਸ਼ਾਲੀ ਉਪਾਅ ਹੈ।



ਆਂਵਲਾ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੁੰਦਾ ਹੈ। ਇਸ ਵਿਚ ਵਿਟਾਮਿਨ-ਸੀ, ਏ ਅਤੇ ਫਾਈਟੋਨਿਊਟ੍ਰੀਐਂਟਸ ਦੇ ਨਾਲ-ਨਾਲ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।



ਸੁੱਕੇ ਆਂਵਲੇ ਨੂੰ ਮੂੰਹ ਵਿੱਚ ਚੂਸਣ ਨਾਲ ਗਰਭ ਅਵਸਥਾ ਦੌਰਾਨ ਵਾਰ-ਵਾਰ ਉਲਟੀਆਂ ਆਉਣਾ ਅਤੇ ਜੀ ਕੱਚਾ ਹੋਣਾ ਵਰਗੀਆਂ ਸਮੱਸਿਆਵਾਂ ਵਿੱਚ ਬਹੁਤ ਰਾਹਤ ਮਿਲਦੀ ਹੈ।



ਗਰਭਵਤੀ ਔਰਤਾਂ ਨੂੰ ਖਾਸ ਤੌਰ ‘ਤੇ ਸੁੱਕੇ ਆਂਵਲੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦਾ ਸੇਵਨ ਕਰਨ ਨਾਲ ਮਾਂ ਦੇ ਸਰੀਰ ਨੂੰ ਆਂਵਲੇ ਵਿੱਚ ਮੌਜੂਦ ਵਿਟਾਮਿਨ ਅਤੇ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ।



ਪੇਟ ਦਰਦ ਤੋਂ ਰਾਹਤ ਲਈ ਸੁੱਕੇ ਆਵਲੇ ਦਾ ਸੇਵਨ ਕਰਨ ਚਾਹੀਦਾ ਹੈ ਕਿਉਂਕਿ ਸੁੱਕਾ ਆਂਵਲਾ ਪੌਲੀਫੇਨੌਲ ਨਾਮਕ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਪੇਟ ਦੇ ਜ਼ਹਿਰੀਲੇ ਤੱਤਾਂ ਨੂੰ ਘੱਟ ਕਰਦਾ ਹੈ।



ਇਸ ਲਈ ਜੇਕਰ ਪੇਟ ‘ਚ ਜਲਨ ਜਾਂ ਕੜਵੱਲ ਵਰਗੀ ਸ਼ਿਕਾਇਤ ਹੈ ਤਾਂ ਸੁੱਕੇ ਆਂਵਲੇ ਦੀ ਵਰਤੋਂ ਨਾਲ ਇਸ ‘ਚ ਕਾਫੀ ਰਾਹਤ ਮਿਲਦੀ ਹੈ।



ਆਂਵਲੇ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਅੰਤੜੀਆਂ ਦੇ ਫੰਕਸ਼ਨ ਨੂੰ ਸਹੀ ਅਤੇ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਫਾਈਬਰ ਦੇ ਨਾਲ ਆਂਵਲੇ 'ਚ ਪ੍ਰੋਬਾਇਓਟਿਕ ਗੁਣ ਵੀ ਵਧ ਜਾਂਦੇ ਹਨ, ਜੋ ਅੰਤੜੀਆਂ 'ਚ ਸਿਹਤਮੰਦ ਬੈਕਟੀਰੀਆਂ ਨੂੰ ਵਧਾਉਦੇ ਹਨ।



ਇਸ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਗੈਸ, ਕਬਜ਼ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।



ਆਂਵਲਾ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਇਮਿਊਨ ਸਿਸਟਮ ਵਧਾਉਣ 'ਚ ਮਦਦ ਮਿਲਦੀ ਹੈ ਅਤੇ ਕਈ ਬਿਮਾਰੀਆਂ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ।



ਖਰਾਬ ਕੋਲੇਸਟ੍ਰੋਲ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧਦਾ ਹੈ। ਆਂਵਲਾ ਖਾਣ ਨਾਲ ਜਮ੍ਹਾਂ ਫੈਟ ਨੂੰ ਘਟ ਕੀਤਾ ਜਾ ਸਕਦਾ ਹੈ।



ਸਰੀਰ 'ਚ ਬਲੱਡ ਸਰਕੁਲੇਸ਼ਨ ਸਹੀ ਤਰ੍ਹਾਂ ਹੁੰਦਾ ਹੈ, ਜਿਸ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਸਮੇਤ ਹੋਰ ਵੀ ਕਈ ਸਮੱਸਿਆਵਾਂ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ।