ਟਾਈਫਾਈਡ ਹੋਣ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Published by: ਏਬੀਪੀ ਸਾਂਝਾ

ਟਾਈਫਾਈਡ ਹੋਣ ਤੋਂ ਬਾਅਦ ਮਰੀਜ਼ ਨੂੰ ਸਭ ਤੋਂ ਪਹਿਲਾਂ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ?



ਜਲਦੀ ਰਿਕਵਰੀ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਣਾ ਲੈਣਾ ਚਾਹੀਦਾ ਹੈ



ਡਾਇਟ ਵਿੱਚ ਹਲਕਾ ਭੋਜਨ ਜਿਵੇਂ- ਦਲੀਆ, ਖਿੱਚੜੀ ਅਤੇ ਸੂਪ ਲੈਣਾ ਚਾਹੀਦਾ ਹੈ



ਟਾਈਫਾਈਡ ਹੋਣ 'ਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ



ਟਾਈਫਾਈਡ ਹੋਣ ਤੋਂ ਬਾਅਦ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ, ਇਸ ਲਈ ਥੋੜ੍ਹੀ-ਥ੍ਹੋੜੀ ਦੇਰ ਬਾਅਦ ਪਾਣੀ ਪੀਂਦੇ ਰਹੋ



ਸਰੀਰ ਨੂੰ ਆਰਾਮ ਦੇਣ ਲਈ ਲੋੜੀਂਦੀ ਨੀਂਦ ਲਵੋ



ਜਦੋਂ ਥੋੜਾ ਬੇਹਤਰ ਮਹਿਸੂਸ ਕਰਨ ਲੱਗੋ ਤਾਂ ਆਪਣੀ ਡਾਇਟ ਵਿੱਚ ਫਲ, ਸਬਜੀਆਂ ਅਤੇ ਅਨਾਜ ਸ਼ਾਮਲ ਕਰੋ



ਬੇਹਤਰ ਮਹਿਸੂਸ ਹੋਣ ਉੱਤੇ ਹੌਲੀ-ਹੌਲੀ ਥੋੜ੍ਹਾ-ਥੋੜ੍ਹਾ ਕੰਮ ਕਰੋ, ਪਰ ਆਪਣੇ ਸਰੀਰ ਨੂੰ ਥਕਾਵਟ ਮਹਿਸੂਸ ਨਾ ਹੋਣ ਦਿਓ



ਚਾਹੇ ਬੇਹਤਰ ਮਹਿਸੂਸ ਕਰਨ ਲੱਗੋ ਪਰ ਡਾਕਟਰ ਦੁਆਰਾ ਦੱਸੀਆਂ ਦਵਾਈਆਂ ਦਾ ਕੋਰਸ ਜ਼ਰੂਰ ਪੂਰਾ ਕਰੋ