ਪੀਲੀ ਹਲਦੀ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਾਲੀ ਹਲਦੀ ਵੀ ਹੁੰਦੀ ਹੈ ਸਦੀਆਂ ਤੋਂ ਆਯੁਰਵੈਦਿਕ ਦਵਾਈਆਂ 'ਚ ਕਾਲੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਹਾਈ ਬਲੱਡ ਪ੍ਰੈਸ਼ਰ ਕਾਰਨ ਜੂਝ ਰਹੇ ਹੋ ਤਾਂ ਡਾਈਟ 'ਚ ਕਾਲੀ ਹਲਦੀ ਜ਼ਰੂਰ ਸ਼ਾਮਲ ਕਰੋ ਕਾਲੀ ਹਲਦੀ 'ਚ ਪਾਇਆ ਜਾਣ ਵਾਲਾ ਕਰਕਿਊਮਿਨ ਵੀ ਤਣਾਅ ਦੂਰ ਕਰਨ ਦਾ ਗੁਣ ਰੱਖਦਾ ਹੈ। ਕਾਲੀ ਹਲਦੀ, ਜੇਕਰ ਭੋਜਨ 'ਚ ਪਾ ਕੇ ਖਾਧੀ ਜਾਵੇ ਤਾਂ ਇਹ ਡਿਪਰੈਸ਼ਨ ਦੇ ਲੱਛਣਾਂ ਨੂੰ ਘੱਟ ਕਰ ਸਕਦੀ ਹੈ। ਕਾਲੀ ਹਲਦੀ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਗਠੀਏ ਦੇ ਦਰਦ ਨੂੰ ਘਟਾਉਂਦੇ ਹਨ। ਇਸ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਕਾਲੀ ਹਲਦੀ ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਦੀ ਤਰ੍ਹਾਂ ਹੈ। ਇਸ 'ਚ ਐਂਟੀ ਇਨਫਲੇਮੇਟਰੀ ਗੁਣ ਹੋਣ ਦੇ ਨਾਲ-ਨਾਲ ਇੰਸੁਲਿਨ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੈ, ਜਿਸ ਨਾਲ ਸ਼ੂਗਰ ਦਾ ਪੱਧਰ ਆਮ ਹੋ ਜਾਂਦਾ ਹੈ।