ਪਿਛਲੇ ਸਮੇਂ ਵਿੱਚ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਬਜ਼ੁਰਗਾਂ ਦੇ ਨਾਲ ਹੀ ਨੌਜਵਾਨਾਂ ਵਿੱਚ ਵੀ ਇਸ ਬਿਮਾਰੀ ਦਾ ਖ਼ਤਰਾ ਵੱਧ ਰਿਹਾ ਹੈ।



ਸਰੀਰ ਵਿੱਚ ਹੋਣ ਵਾਲੇ ਕਈ ਬਦਲਾਅ ਹਾਰਟ ਅਟੈਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ।



ਅਹਿਮ ਗੱਲ ਹੈ ਕਿ ਹਾਰਟ ਅਟੈਕ ਅਚਾਨਕ ਨਹੀਂ ਹੁੰਦਾ। ਕਈ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ 4 ਹਫਤੇ ਪਹਿਲਾਂ ਹੀ ਲੱਛਣ ਦਿੱਸਣ ਲੱਗਦੇ ਹਨ।



ਇਸ ਲਈ ਦਿਲ ਦੇ ਦੌਰੇ ਕਾਰਨ ਸਰੀਰ ਨੂੰ ਹੋਣ ਵਾਲੇ ਨੁਕਸਾਨ ਤੇ ਮੌਤ ਦਰ ਨੂੰ ਘੱਟ ਕਰਨ ਲਈ ਲੋਕਾਂ ਨੂੰ ਪਹਿਲਾਂ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਜਾਣਨਾ ਜ਼ਰੂਰੀ ਹੈ।



ਦਿਲ ਦਾ ਦੌਰਾ ਪੈਣ ਤੋਂ ਕੁਝ ਘੰਟੇ ਪਹਿਲਾਂ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਸਿਹਤ ਮਾਹਿਰਾਂ ਅਨੁਸਾਰ ਸਰੀਰ ਹਾਰਟ ਫੇਲ੍ਹ ਹੋਣ ਤੇ ਹਾਰਟ ਅਟੈਕ ਦੀ ਸਥਿਤੀ ਦੇ ਸ਼ੁਰੂਆਤੀ ਸੰਕੇਤ ਦਿੰਦਾ ਹੈ।



ਆਮ ਤੌਰ 'ਤੇ ਸਰੀਰ ਵਿੱਚ ਹੋਣ ਵਾਲੀਆਂ ਮਾਮੂਲੀ ਸਿਹਤ ਸਮੱਸਿਆਵਾਂ ਵੀ ਦਿਲ ਦੇ ਦੌਰੇ ਦੇ ਲੱਛਣ ਹਨ। ਦਿਲ ਦੇ ਦੌਰੇ ਦੇ ਕੁਝ ਲੱਛਣ ਸਾਈਲੈਂਟ ਵੀ ਹੋ ਸਕਦੇ ਹਨ,



ਜਿਨ੍ਹਾਂ ਨੂੰ ਆਸਾਨੀ ਨਾਲ ਸਮਝਿਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਕੁਝ ਲੱਛਣ ਆਸਾਨੀ ਨਾਲ ਦੇਖੇ ਜਾ ਸਕਦੇ ਹਨ।



ਦਿਲ ਦੇ ਦੌਰੇ ਦੇ ਲੱਛਣ
1. ਛਾਤੀ ਵਿੱਚ ਦਰਦ, ਦਬਾਅ ਜਾਂ ਜਕੜਨ ਦਿਲ ਦੇ ਦੌਰੇ ਦੇ ਸਭ ਤੋਂ ਆਮ ਲੱਛਣ ਹਨ। ਇਹ ਦਰਦ ਕੁਝ ਮਿੰਟਾਂ ਲਈ ਰਹਿ ਸਕਦਾ ਹੈ ਤੇ ਫਿਰ ਅਲੋਪ ਹੋ ਸਕਦਾ ਹੈ ਜਾਂ ਇਹ ਵਧਦਾ ਜਾ ਸਕਦਾ ਹੈ।



2. ਨੀਂਦ ਨਾਲ ਸਬੰਧਤ ਕਈ ਸਮੱਸਿਆਵਾਂ ਦਿਲ ਦੇ ਦੌਰੇ ਤੋਂ ਬਹੁਤ ਪਹਿਲਾਂ ਹੋ ਸਕਦੀਆਂ ਹਨ। ਇਨਸੌਮਨੀਆ ਜਾਂ ਡੂੰਘੀ ਨੀਂਦ ਨਾ ਆਉਣ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।



3. ਥੋੜ੍ਹੀ ਜਿਹਾ ਸੈਰ ਕਰਨ ਜਾਂ ਕੰਮ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਵੀ ਹਾਰਟ ਅਟੈਕ ਦੇ ਲੱਛਣ ਦੇਖੇ ਜਾ ਸਕਦੇ ਹਨ।



4. ਸਾਹ ਲੈਣ 'ਚ ਤਕਲੀਫ ਹੋਣ 'ਤੇ ਦਿਲ ਦੇ ਦੌਰੇ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ।



5. ਦਿਲ ਦਾ ਦੌਰਾ ਪੈਣ ਤੋਂ ਕੁਝ ਹਫ਼ਤੇ ਪਹਿਲਾਂ, ਬਹੁਤ ਜ਼ਿਆਦਾ ਪਸੀਨਾ ਆਉਣਾ ਤੇ ਪਸੀਨਾ ਦਾ ਚਿਪਕਣਾ ਵਧ ਜਾਂਦਾ ਹੈ।



6. ਦਿਲ ਦਾ ਦੌਰਾ ਪੈਣ ਤੋਂ ਕੁਝ ਦਿਨ ਪਹਿਲਾਂ ਮਤਲੀ ਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਦੇ ਨਾਲ ਹੀ ਚੱਕਰ ਆਉਣਾ, ਕਮਜ਼ੋਰੀ ਤੇ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਵੀ ਹਾਰਟ ਅਟੈਕ ਦਾ ਖਤਰਾ ਵਧਾ ਸਕਦੀਆਂ ਹਨ।



7. ਦਿਲ ਦੇ ਦੌਰੇ ਤੋਂ ਕੁਝ ਸਮਾਂ ਪਹਿਲਾਂ ਹੱਥਾਂ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ। ਹੱਥਾਂ ਦਾ ਸੁੰਨ ਹੋਣਾ ਤੇ ਹੱਥਾਂ ਵਿੱਚ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



Thanks for Reading. UP NEXT

ਤੁਸੀਂ ਵੀ ਪੀ ਸਕਦੇ ਹੋ ਅਖਰੋਟ ਦਾ ਦੁੱਧ ਸਿਹਤ ਲਈ ਹੈ ਬੇਹੱਦ ਗੁਣਕਾਰੀ

View next story