ਗਰਮੀ ਦੇ ਮੌਸਮ 'ਚ ਸਰੀਰ 'ਚ ਡੀਹਾਈਡ੍ਰੇਸ਼ਨ ਦਾ ਖਤਰਾ ਰਹਿੰਦਾ ਹੈ।



ਇਸ ਮੌਸਮ 'ਚ ਹਰ ਕਿਸੇ ਨੂੰ ਕੁੱਝ ਖਾਸ ਸਾਵਧਾਨੀਆਂ ਰੱਖਣ ਦੀ ਲੋੜ ਹੁੰਦੀ ਹੈ, ਭਾਵੇਂ ਉਹ ਕੋਈ ਬੱਚਾ ਹੋਵੇ ਜਾਂ ਨੌਜਵਾਨ ਜਾਂ ਫਿਰ ਕੋਈ ਬਜ਼ੁਰਗ ਹੋਵੇ?



ਅੱਤ ਦੀ ਗਰਮੀ, ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਹੀਟ ਸਟ੍ਰੋਕ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਜਿਸ ਕਰਕੇ ਤੁਸੀਂ ਬਿਮਾਰ ਵੀ ਹੋ ਸਕਦੇ ਹੋ



ਗਰਮੀਆਂ ਦੇ ਮੌਸਮ ਵਿੱਚ ਹੀਟ ਰੈਸ਼ਸ ਵੀ ਹੋਣ ਲੱਗਦੇ ਹਨ। ਜਿਸ ਕਾਰਨ ਸਨਬਰਨ ਅਤੇ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਪਰ ਜੇਕਰ ਵੀ ਕੋਈ ਜ਼ਰੂਰੀ ਕੰਮ ਕਰਕੇ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਸਾਵਧਾਨੀਆਂ ਜ਼ਰੂਰ ਵਰਤੋਂ।



ਆਪਣੀ ਤਰਲ ਖੁਰਾਕ ਦਾ ਖਾਸ ਧਿਆਨ ਰੱਖੋ। ਜੇਕਰ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਪਾਣੀ ਦੀ ਬੋਤਲ ਜ਼ਰੂਰ ਆਪਣੇ ਨਾਲ ਰੱਖੋ।



ਸਾਫ ਸੁਥਰਾ ਜੂਸ ,ਨਾਰੀਅਲ ਪਾਣੀ, ਲੱਸੀ ਵਰਗੀ ਦੇਸੀ ਡ੍ਰਿੰਕਸ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ।



ਜੇਕਰ ਬੱਚੇ, ਮਹਿਲਾਵਾਂ, ਬਜ਼ੁਰਗ ਜਾਂ ਨੌਜਵਾਨ, ਘਰੋਂ ਬਾਹਰ ਜਾ ਰਹੇ ਹਨ ਤਾਂ ਮੂੰਹ ਢੱਕ ਕੇ ਰੱਖੋ।



ਸੂਤੀ ਜਾਂ ਢਿੱਲੇ ਕੱਪੜੇ ਪਾਓ। ਘਰ ਤੋਂ ਬਾਹਰ ਨਿਕਲਦੇ ਸਮੇਂ ਹਮੇਸ਼ਾ ਛੱਤਰੀ ਆਪਣੇ ਨਾਲ ਰੱਖੋ। ਤਾਂ ਜੋ ਅਸੀਂ ਸੂਰਜ ਤੋਂ ਆਪਣਾ ਬਚਾਅ ਕਰ ਸਕੋ। ਹਰ ਅੱਧੇ ਘੰਟੇ ਵਿੱਚ ਪਾਣੀ ਪੀਂਦੇ ਰਹੋ।



ਇਸ ਦੌਰਾਨ ਚੱਕਰ ਆਉਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਹੀਟ ਸਟ੍ਰੋਕ ਦੀ ਸਥਿਤੀ ਵਿੱਚ, ਪੀੜਤ ਨੂੰ ਛਾਂ ਵਿੱਚ ਖੜ੍ਹਾ ਹੋਣਾ ਚਾਹੀਦਾ ਹੈ ਜਾਂ ਗਿੱਲੇ ਕੱਪੜੇ ਨਾਲ ਸਰੀਰ ਨੂੰ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ।



ਇਸ ਤੋਂ ਇਲਾਵਾ ਸੜਕ 'ਤੇ ਚੱਲਣ ਨਾਲ ਵੀ ਮੂੰਹ ਸੁੱਕ ਜਾਂਦਾ ਹੈ। ਜੇਕਰ ਤੁਹਾਨੂੰ ਵਾਰ-ਵਾਰ ਪਿਆਸ ਲੱਗ ਰਹੀ ਹੈ, ਤਾਂ ਤੁਹਾਨੂੰ ਆਪਣੇ ਨਜ਼ਦੀਕੀ ਹਸਪਤਾਲ ਜ਼ਰੂਰ ਜਾਣਾ ਚਾਹੀਦਾ ਹੈ।