ਅਨਾਰ ਦੇ ਛਿਲਕਿਆਂ ਨਾਲ ਇਦਾਂ ਬਣਾਓ ਹਰਬਲ ਟੀ
ਅਨਾਰ ਦੇ ਛਿਲਕੇ ਇਕੱਠੇ ਕਰੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ
ਇਨ੍ਹਾਂ ਛਿਲਕਿਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ
ਟੁਕੜਿਆਂ ਨੂੰ ਧੁੱਪ ਵਿੱਚ ਸੁਕਾ ਲਓ, ਜਦੋਂ ਤੱਕ ਇਹ ਪੂਰੀ ਤਰ੍ਹਾਂ ਨਾ ਸੁੱਕ ਜਾਣ
ਸੁੱਕੇ ਛਿਲਕਿਆਂ ਨੂੰ ਪੀਸ ਕੇ ਪਾਊਡਰ ਬਣਾ ਲਓ
ਇਸ ਪਾਊਡਰ ਨੂੰ ਇੱਕ ਏਅਰਟਾਈਟ ਡੱਬੇ ਵਿੱਚ ਰੱਖੋ
ਚਾਹ ਬਣਾਉਣ ਲਈ ਇੱਕ ਕੱਪ ਪਾਣੀ ਅਤੇ ਇੱਕ ਚਮਚ ਪਾਊਡਰ ਪਾਓ
ਪਾਣੀ ਨੂੰ ਉਬਾਲ ਲਓ ਅਤੇ ਫਿਰ ਇਸ ਨੂੰ ਛਾਣ ਲਓ
ਸੁਆਦ ਦੇ ਲਈ ਇਸ ਵਿੱਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਲਓ
ਤੁਹਾਡੀ ਹਰਬਲ ਟੀ ਤਿਆਰ ਹੈ, ਇਸ ਨੂੰ ਗਰਮ-ਗਰਮ ਪੀਓ