ਡੈਸਕ ਜੌਬ ਕਰਨ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ।



ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਘੰਟਿਆਂਬੱਧੀ ਇਕ ਹੀ ਆਸਣ 'ਚ ਬੈਠਣਾ ਪੈਂਦਾ ਹੈ, ਜਿਸ ਕਾਰਨ ਸਰੀਰਕ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।

ਜੇਕਰ ਤੁਸੀਂ ਵੀ ਦਿਨ ਭਰ ਇੱਕ ਥਾਂ 'ਤੇ 8 ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਹੋ, ਤਾਂ ਤੁਹਾਡੇ ਲਈ ਡੈੱਡ ਬਟ ਸਿੰਡਰੋਮ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।



ਡੈੱਡ ਬੱਟ ਸਿੰਡਰੋਮ ਉਦੋਂ ਹੁੰਦਾ ਹੈ ਜਦੋਂ ਪੱਟਾਂ ਦੀਆਂ ਮਾਸਪੇਸ਼ੀਆਂ ਲੰਬੇ ਸਮੇਂ ਤੱਕ ਬੈਠਣ ਕਾਰਨ ਸਰਗਰਮੀ ਨਾਲ ਕੰਮ ਨਹੀਂ ਕਰਦੀਆਂ

ਜਦੋਂ ਬੱਟਾਂ ਯਾਨੀਕਿ ਪਾਸੇ ਦੀਆਂ ਮਾਸਪੇਸ਼ੀਆਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਅਤੇ ਅਸਲ ਵਿੱਚ ਸੌਂ ਜਾਂਦੀਆਂ ਹਨ।



ਲੰਬੇ ਸਮੇਂ ਤੱਕ ਬੈਠੇ ਰਹਿਣ ਕਾਰਨ ਇਹ ਮਾਸਪੇਸ਼ੀਆਂ ਪੈਸਿਵ ਮੋਡ ਵਿੱਚ ਚਲੀਆਂ ਜਾਂਦੀਆਂ ਹਨ। ਅਜਿਹੀ ਸਥਿਤੀ 'ਚ ਸਰੀਰ ਇਸ ਨੂੰ ਐਕਟੀਵੇਟ ਕਰਨਾ ਭੁੱਲ ਜਾਂਦਾ ਹੈ।

ਤੁਹਾਨੂੰ ਗਲੂਟਸ ਅਤੇ ਹਿਪ ਫਲੈਕਸਰਾਂ ਵਿੱਚ ਤਾਕਤ ਦੀ ਕਮੀ ਹੋਣੀ ਸ਼ੁਰੂ ਹੋ ਜਾਵੇਗੀ।



ਇਹ ਦਰਦ ਵੱਧ ਸਕਦੈ ਜੇਕਰ ਤੁਸੀਂ ਉਸ ਪਾਸੇ ਲੇਟਦੇ ਹੋ ਜਿੱਥੇ ਕਮਰ ਵਿੱਚ ਦਰਦ ਹੁੰਦਾ ਹੈ।



ਘੰਟਿਆਂ ਬੱਧੀ ਬੈਠਣ ਤੋਂ ਬਚੋ। ਵਿਚਕਾਰ ਬਰੇਕ ਲੈਂਦੇ ਰਹੋ।



ਕਸਰਤ ਕਰੋ, ਸਕੁਐਟਸ ਕਰੋ, ਜੰਪਿੰਗ ਜੈਕ ਕਰੋ ਜਾਂ ਜ਼ਮੀਨ 'ਤੇ ਲੇਟ ਜਾਓ। ਹੋ ਸਕੇ ਤਾਂ ਸੈਰ ਅਤੇ ਯੋਗਾ ਵੀ ਕਰੋ।