ਸਰਦੀਆਂ ਦੇ ਮੌਸਮ ਵਿਚ ਜ਼ੁਕਾਮ ਇੱਕ ਆਮ ਬਿਮਾਰੀ ਹੈ, ਜਿਸਨੂੰ ਕਈ ਵਾਰ ਸਧਾਰਣ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।



ਇਹ ਵਾਇਰਲ ਇਨਫੈਕਸ਼ਨ ਹੈ ਜੋ ਮੁੱਖ ਤੌਰ 'ਤੇ ਨੱਕ, ਗਲੇ ਅਤੇ ਸਾਂਹ ਲੈਣ ਵਾਲੇ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ।



ਅਦਰਕ 'ਚ ਕੁਦਰਤੀ ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਜ਼ੁਕਾਮ ਅਤੇ ਖਾਂਸੀ ਨੂੰ ਜਲਦੀ ਠੀਕ ਕਰਨ ਵਿਚ ਮਦਦ ਕਰਦੇ ਹਨ

1-2 ਇੰਚ ਅਦਰਕ ਨੂੰ ਬਾਰੀਕ ਕੱਟੋ, ਇਸ ਵਿਚ 1 ਚਮਚ ਸ਼ਹਿਦ ਮਿਲਾ ਕੇ ਦਿਨ ਵਿਚ 2-3 ਵਾਰ ਸੇਵਨ ਕਰੋ। ਇਹ ਮਿਸ਼ਰਣ ਗਲੇ ਦੀ ਸੋਜ ਨੂੰ ਘਟਾਉਂਦਾ ਹੈ ਅਤੇ ਨੱਕ ਨੂੰ ਖੋਲ੍ਹਦਾ ਹੈ।



ਤੁਲਸੀ ਅਤੇ ਕਾਲੀ ਮਿਰਚ ਦਾ ਸੇਵਨ ਜ਼ੁਕਾਮ ਦੇ ਲੱਛਣਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।



ਤੁਲਸੀ ਦੀਆਂ 5-6 ਪੱਤੀਆਂ ਅਤੇ 1/4 ਚਮਚ ਕਾਲੀ ਮਿਰਚ ਨੂੰ ਇਕ ਕੱਪ ਗਰਮ ਪਾਣੀ ’ਚ ਉਬਾਲ ਕੇ ਪੀਉ।

ਇਹ ਮਿਸ਼ਰਣ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਵਾਇਰਸਾਂ ਨਾਲ ਲੜਦਾ ਹੈ।

ਇਹ ਮਿਸ਼ਰਣ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਵਾਇਰਸਾਂ ਨਾਲ ਲੜਦਾ ਹੈ।

ਨਿੰਮ ਦੀਆਂ ਪੱਤੀਆਂ ਵਿਚ ਐਂਟੀ-ਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ ਜੋ ਜ਼ੁਕਾਮ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।



10-15 ਨਿੰਮ ਦੀਆਂ ਪੱਤੀਆਂ ਨੂੰ 1 ਕੱਪ ਪਾਣੀ ’ਚ ਉਬਾਲ ਕੇ ਦਿਨ ’ਚ ਦੋ ਵਾਰ ਪੀਓ

10-15 ਨਿੰਮ ਦੀਆਂ ਪੱਤੀਆਂ ਨੂੰ 1 ਕੱਪ ਪਾਣੀ ’ਚ ਉਬਾਲ ਕੇ ਦਿਨ ’ਚ ਦੋ ਵਾਰ ਪੀਓ

ਕੋਸੇ ਦੁੱਧ ’ਚ 1/2 ਚਮਚ ਹਲਦੀ ਮਿਲਾ ਕੇ ਰਾਤ ਨੂੰ ਪੀਉ। ਇਹ ਗਲੇ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਇਨਫ਼ੈਕਸ਼ਨ ਤੋਂ ਰਾਹਤ ਦਿਵਾਉਂਦਾ ਹੈ।



ਠੰਡ ਦੌਰਾਨ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ, ਇਸ ਲਈ ਵੱਧ ਤੋਂ ਵੱਧ ਪਾਣੀ, ਤਾਜ਼ੇ ਫਲਾਂ ਦੇ ਜੂਸ ਅਤੇ ਸੂਪ ਦਾ ਸੇਵਨ ਕਰੋ। ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਜ਼ੁਕਾਮ ਦੇ ਲੱਛਣਾਂ ਨੂੰ ਜਲਦੀ ਠੀਕ ਕਰਦਾ ਹੈ।

ਭਾਫ਼ ਲੈਣ ਨਾਲ ਨੱਕ ਦੀ ਜਾਮ ਹੋਈ ਨਸਾਂ ਖੁੱਲ੍ਹ ਜਾਂਦੀ ਹੈ। ਪਾਣੀ ਵਿਚ ਯੂਕਲਿਪਟਸ ਤੇਲ ਦੇ 2-3 ਬੂੰਦਾਂ ਸ਼ਾਮਲ ਕਰਨਾ ਜ਼ਿਆਦਾ ਪ੍ਰਭਾਵਸ਼ਾਲੀ ਹੈ।