ਹਾਈ ਬੀਪੀ ਦੇ ਮਰੀਜ਼ਾਂ ਨੂੰ ਦਿਨ ਵਿੱਚ ਕਿੰਨੀ ਵਾਰ ਪੀਣੀ ਚਾਹੀਦੀ ਹੈ ਕੌਫੀ? ਸਾਊਥ ਆਸਟ੍ਰੇਲੀਆ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇੱਕ ਦਿਨ ਵਿੱਚ 6 ਜਾਂ ਇਸ ਤੋਂ ਵੱਧ ਕੱਪ ਕੌਫੀ ਪੀਂਦਾ ਹੈ ਤਾਂ ਇਸ ਨਾਲ ਉਸ ਦੀ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 22% ਵੱਧ ਜਾਂਦਾ ਹੈ। ਸਿਹਤ ਮਾਹਿਰਾਂ ਦੇ ਅਨੁਸਾਰ, ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਵਿੱਚ ਕਦੇ ਵੀ ਕੌਫੀ ਨਹੀਂ ਪੀਣੀ ਚਾਹੀਦੀ। ਇਸ ਨਾਲ ਸਰੀਰ ਦੇ ਸਿਸਟਮ ਵਿਚ ਗੜਬੜੀ ਪੈਦਾ ਹੋ ਕੇ ਸਮੱਸਿਆ ਵਧ ਸਕਦੀ ਹੈ। ਜੇ ਕੈਫੀਨ ਸਰੀਰ ਵਿੱਚ ਦਾਖਲ ਹੋ ਜਾਂਦੀ ਹੈ, ਤਾਂ ਦਿਲ ਦੀ ਧੜਕਣ ਅਤੇ ਸਰੀਰ ਦਾ ਤਾਪਮਾਨ ਦੋਵੇਂ ਵਧ ਸਕਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇੰਨਾ ਹੀ ਨਹੀਂ ਇਸ ਨਾਲ ਡੀਹਾਈਡ੍ਰੇਸ਼ਨ, ਜ਼ਿਆਦਾ ਪਿਸ਼ਾਬ ਆਉਣਾ, ਸਿਰ ਦਰਦ, ਇਨਸੌਮਨੀਆ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।