ਜ਼ਿਕਰਯੋਗ ਹੈ ਕਿ ਬਾਰਿਸ਼ ਸ਼ੁਰੂ ਹੁੰਦੇ ਹੀ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ 'ਚ ਡੇਂਗੂ ਦੇ ਨਾਲ-ਨਾਲ ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲੇ ਵੀ ਵਧਣ ਲੱਗਦੇ ਹਨ।



ਆਓ ਜਾਣਦੇ ਹਾਂ ਇਹ ਬਿਮਾਰੀ ਕਿਸ ਤਰ੍ਹਾਂ ਨਾਲ ਸਮੱਸਿਆਵਾਂ ਪੈਦਾ ਕਰਦੀ ਹੈ ਅਤੇ ਇਸ ਤੋਂ ਬਚਾਅ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ?



ਡੇਂਗੂ ਬੁਖਾਰ ਦੇ ਲੱਛਣ ਆਮ ਤੌਰ 'ਤੇ ਲਾਗ ਦੇ ਚਾਰ ਤੋਂ ਛੇ ਦਿਨਾਂ ਬਾਅਦ ਦਿਖਾਈ ਦੇਣ ਲੱਗ ਪੈਂਦੇ ਹਨ। ਡੇਂਗੂ ਦੇ ਲੱਛਣ ਸਰੀਰ ਵਿੱਚ 10 ਦਿਨਾਂ ਤੱਕ ਦਿਖਾਈ ਦੇ ਸਕਦੇ ਹਨ।



ਤੇਜ਼ ਬੁਖਾਰ 104 ਤੱਕ ਹੋ ਸਕਦਾ ਹੈ। ਡੇਂਗੂ ਕਾਰਨ ਲੋਕਾਂ ਨੂੰ ਸਿਰ ਦਰਦ ਹੁੰਦਾ ਰਹਿੰਦਾ ਹੈ।ਅੱਖਾਂ ਦੇ ਵਿੱਚ ਦਰਦ ਰਹਿੰਦਾ ਹੈ। ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਗੰਭੀਰ ਦਰਦ ਤੋਂ ਇਲਾਵਾ ਬਹੁਤ ਥਕਾਵਟ ਮਹਿਸੂਸ ਹੁੰਦੀ ਹੈ।



ਮਤਲੀ ਅਤੇ ਉਲਟੀਆਂ ਮਹਿਸੂਸ ਹੁੰਦਾ ਹੈ। ਦਸਤ ਵੀ ਡੇਂਗੂ ਦਾ ਇੱਕ ਲੱਛਣ ਹੈ। ਚਮੜੀ 'ਤੇ ਲਾਲ ਧੱਫੜ ਦਿਖਾਈ ਦਿੰਦੇ ਹਨ। ਕਈ ਵਾਰ ਨੱਕ ਅਤੇ ਮੂੰਹ ਵਿੱਚੋਂ ਖੂਨ ਵੀ ਨਿਕਲ ਸਕਦਾ ਹੈ।



ਮੱਛਰਾਂ ਤੋਂ ਬਚਣ ਲਈ ਘਰ ਦੇ ਅੰਦਰ ਅਤੇ ਬਾਹਰ ਮੱਛਰ ਭਜਾਉਣ ਵਾਲੀ ਦਵਾਈ ਦੀ ਵਰਤੋਂ ਕਰੋ।



ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓ ਤਾਂ ਮੱਛਰਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਢਿੱਲੇ ਅਤੇ ਪੂਰੀ ਬਾਹਾਂ ਵਾਲੇ ਕੱਪੜੇ ਅਤੇ ਪੈਂਟ ਪਾਓ। ਘਰ ਦੇ ਆਲੇ-ਦੁਆਲੇ ਪਾਣੀ ਜਾਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਨੂੰ ਇਕੱਠਾ ਨਾ ਹੋਣ ਦਿਓ।



ਘਰ ਦੇ ਬਰਤਨਾਂ ਵਿੱਚ ਜਾਂ ਕੂਲਰ ਵਿੱਚ ਲੰਬੇ ਸਮੇਂ ਤੱਕ ਪਾਣੀ ਸਟੋਰ ਕਰਨ ਤੋਂ ਬਚੋ। ਬਹੁਤ ਸਾਰਾ ਪਾਣੀ ਅਤੇ ਹੋਰ ਤਰਲ ਪਦਾਰਥ ਪੀ ਕੇ ਆਪਣੀ ਚਮੜੀ ਨੂੰ ਹਾਈਡਰੇਟ ਰੱਖੋ।



ਆਪਣੀ ਖੁਰਾਕ ਵਿੱਚ ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ।



ਇਮਿਊਨਿਟੀ ਵਧਾਉਣ ਲਈ ਬਰਸਾਤ ਦੇ ਮੌਸਮ 'ਚ ਹਲਦੀ ਦੇ ਨਾਲ ਕੋਸਾ ਦੁੱਧ ਪੀਓ। ਜੇਕਰ ਕਿਸੇ ਵੀ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ਅਨੁਸਾਰ ਤੁਰੰਤ ਜਾਂਚ ਕਰਵਾਓ।