How to check the purity of ghee: ਘਰਾਂ ਵਿੱਚ ਘਿਓ ਦੀ ਵਰਤੋਂ ਖਾਣ-ਪੀਣ ਦੇ ਨਾਲ-ਨਾਲ ਪੂਜਾ ਪਾਠ ਵਿੱਚ ਵੀ ਕੀਤੀ ਜਾਂਦੀ ਹੈ।



ਜ਼ਿਆਦਾਤਰ ਭਾਰਤੀ ਘਰਾਂ ਵਿੱਚ ਦਾਲ ਨੂੰ ਘਿਓ ਵਿੱਚ ਹੀ ਤੜਕਾ ਲਗਾਈਆ ਜਾਂਦਾ ਹੈ।



ਖਪਤ ਜ਼ਿਆਦਾ ਹੋਣ ਕਾਰਨ ਬਾਜ਼ਾਰ ਵਿੱਚ ਨਕਲੀ ਘਿਓ ਵੇਚੇ ਜਾ ਰਹੇ ਹਨ।



ਅਜਿਹੇ ਵਿੱਚ ਨਕਲੀ ਘਿਓ ਦਾ ਸੇਵਨ ਸਿਹਤ ਉੱਪਰ ਬੁਰਾ ਪ੍ਰਭਾਵ ਪਾਉਂਦਾ ਹੈ।



ਅੱਜ ਇਸ ਖਬਰ ਰਾਹੀਂ ਅਸੀ ਤੁਹਾਨੂੰ ਨਕਲੀ ਘਿਓ ਦੀ ਪਛਾਣ ਕਰਨ ਲਈ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ।



ਜਦੋਂ ਵੀ ਤੁਸੀ ਬਾਜ਼ਾਰ ਵਿੱਚੋਂ ਘਿਓ ਲੈ ਕੇ ਆਉਂਦੇ ਹੋ, ਉਸ ਨੂੰ ਹੱਥ ਉੱਪਰ ਲਗਾ ਕੇ ਵੇਖੋ।



ਜੇਕਰ ਉਹ ਪਿਘਲ ਜਾਂਦਾ ਹੈ, ਤਾਂ ਉਹ ਘਿਓ ਅਸਲੀ ਹੈ। ਜੇਕਰ ਨਹੀਂ ਪਿਘਲਦਾ ਤਾਂ ਨਕਲੀ ਹੈ।



ਇਸ ਤੋਂ ਇਲਾਵਾ ਘਿਓ ਵਿੱਚ ਆਇਓਡੀਨ ਪਾ ਕੇ ਵੇਖੋ, ਜੇਕਰ ਘਿਓ ਦਾ ਰੰਗ ਪਰਪਲ ਹੋ ਜਾਂਦਾ ਹੈ ਤਾਂ ਇਹ ਨਕਲੀ ਹੈ।



ਤੀਜੇ ਤਰੀਕੇ ਦੀ ਗੱਲ ਕਰਿਏ ਤਾਂ ਘਿਓ ਨੂੰ ਗਰਮ ਕਰੋ, ਜੇਕਰ ਉਹ ਪਿਘਲ ਜਾਏ ਅਤੇ ਭੂਰੇ ਰੰਗ ਵਿੱਚ ਬਦਲ ਜਾਵੇ ਤਾਂ ਸਮਝੋ ਇਹ ਅਸਲੀ ਹੈ।



ਇਸ ਤੋਂ ਇਲਾਵਾ ਜੇਕਰ ਘਿਓ ਵਿੱਚ ਚੀਨੀ ਮਿਲਾ ਕੇ ਰੱਖਦੇ ਹੋ, ਅਤੇ ਉਸਦਾ ਰੰਗ ਲਾਲ ਹੋ ਜਾਏ ਤਾਂ ਘਿਓ ਵਿੱਚ ਤੇਲ ਦੀ ਮਿਲਾਵਟ ਹੈ।