ਗਰਮੀਆਂ ’ਚ ਗੁੜ ਨੂੰ ਸਹੀ ਢੰਗ ਨਾਲ ਖਾਧਾ ਜਾਵੇ ਤਾਂ ਇਹ ਕਈ ਤਰੀਕੇ ਨਾਲ ਲਾਭਕਾਰੀ ਹੋ ਸਕਦਾ ਹੈ।

ਇਹ ਆਯੁਰਵੇਦਕ ਤਰੀਕੇ ਨਾਲ ਪਾਚਣ-ਸ਼ਕਤੀ ਨੂੰ ਬਹਿਤਰ ਬਣਾਉਣ ਦੇ ਨਾਲ-ਨਾਲ ਸਰੀਰ ਨੂੰ ਡੀਟੌਕਸ ਕਰਦਾ ਹੈ ਤੇ ਊਰਜਾ ਪ੍ਰਦਾਨ ਕਰਦਾ ਹੈ।

ਪਰ ਗਰਮੀਆਂ ’ਚ ਇਸ ਦੀ ਤਾਸੀਰ ਕਾਰਨ, ਇਸ ਨੂੰ ਸਹੀ ਢੰਗ ਨਾਲ ਖਾਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਇਹ ਸਰੀਰ ਦੀ ਗਰਮੀ ਨਾ ਵਧਾਵੇ। ਆਓ ਜਾਣਦੇ ਹਾਂ ਗਰਮੀ ਦੇ ਮੌਸਮ 'ਚ ਇਸ ਦਾ ਕਿਵੇਂ ਸੇਵਨ ਕਰਨਾ ਚਾਹੀਦਾ ਹੈ।

ਰਾਤ ਨੂੰ ਗੁੜ ਨੂੰ ਸੌਂਫ ਦੇ ਪਾਣੀ ’ਚ ਭਿਓਂ ਕੇ ਰੱਖ ਦਿਓ ਤੇ ਸਵੇਰੇ ਇਹ ਪਾਣੀ ਛਾਣ ਕੇ ਪੀਣ ਨਾਲ ਪੇਟ ਠੀਕ ਰਹਿੰਦਾ ਹੈ ਅਤੇ ਸਰੀਰ ਦੀ ਗਰਮੀ ਵੀ ਘੱਟ ਹੁੰਦੀ ਹੈ।

ਗਰਮੀਆਂ ’ਚ ਗੁੜ ਦਾ ਸਿੱਧਾ ਸੇਵਨ ਕਰਨ ਦੀ ਬਜਾਏ, ਨਿੰਬੂ ਪਾਣੀ ’ਚ ਗੁੜ ਮਿਲਾ ਕੇ ਪੀਣ ਨਾਲ ਇਹ ਠੰਡਕ ਦਿੰਦਾ ਹੈ। ਇਹ ਤਰੀਕਾ ਪਚਾਉਣ ’ਚ ਆਸਾਨ ਹੁੰਦਾ ਹੈ ਅਤੇ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ।

ਗਰਮੀਆਂ ’ਚ ਤੁਲਸੀ ਜਾਂ ਪੁਦੀਨੇ ਦੇ ਪੱਤਿਆਂ ਦਾ ਪਾਣੀ ਤਿਆਰ ਕਰਕੇ, ਉਸ ’ਚ ਗੁੜ ਮਿਲਾ ਕੇ ਪੀਣ ਨਾਲ ਇਹ ਡੀਟੌਕਸ ਕਰਦਾ ਹੈ।

ਇਹ ਨਾੜੀ ਤੰਤਰ ਨੂੰ ਮਜਬੂਤ ਕਰਦਾ ਹੈ ਅਤੇ ਗਰਮੀਆਂ ਦੀ ਤਪਸ਼ ਤੋਂ ਬਚਾਉਂਦਾ ਹੈ।

ਇਹ ਨਾੜੀ ਤੰਤਰ ਨੂੰ ਮਜਬੂਤ ਕਰਦਾ ਹੈ ਅਤੇ ਗਰਮੀਆਂ ਦੀ ਤਪਸ਼ ਤੋਂ ਬਚਾਉਂਦਾ ਹੈ।

ਗੁੜ ਨੂੰ ਲੱਸੀ ਜਾਂ ਦਹੀਂ ਨਾਲ ਮਿਲਾ ਕੇ ਖਾਣ ਨਾਲ ਇਹ ਹਲਕਾ ਅਤੇ ਹਜ਼ਮ ਹੋਣ ਵਾਲਾ ਬਣ ਜਾਂਦਾ ਹੈ। ਇਹ ਪੇਟ ਦੀ ਤਪਸ਼ ਘਟਾਉਂਦਾ ਹੈ ਅਤੇ ਗਰਮੀਆਂ ’ਚ ਸਰੀਰ ਨੂੰ ਠੰਡਾ ਰੱਖਣ ’ਚ ਮਦਦ ਕਰਦਾ ਹੈ।

ਗਰਮੀਆਂ ’ਚ ਗੁੜ ਜ਼ਿਆਦਾ ਮਾਤਰਾ ’ਚ ਨਾ ਖਾਓ ਕਿਉਂਕਿ ਇਹ ਗਰਮੀ ਨੂੰ ਵਧਾ ਸਕਦਾ ਹੈ।



ਮਿੱਠੀਆਂ ਚੀਜ਼ਾਂ ਅਤੇ ਚਾਹ ਨਾਲ ਗੁੜ ਲੈਣ ਤੋਂ ਬਚੋਂ ਕਿਉਂਕਿ ਇਹ ਗਰਮ ਤਾਸੀਰ ਵਾਲਾ ਹੁੰਦਾ ਹੈ।