ਜੋੜਾਂ ਦਾ ਦਰਦ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ। ਆਮ ਤੌਰ ‘ਤੇ ਇਹ ਦਰਦ ਹੱਡੀਆਂ ‘ਚ ਕਮਜ਼ੋਰੀ ਜਾਂ ਗਠੀਏ ਆਦਿ ਕਈ ਕਾਰਨਾਂ ਕਰਕੇ ਹੁੰਦਾ ਹੈ।
ਪਰ, ਕੁੱਝ ਲੋਕ ਅਜਿਹੇ ਵੀ ਹਨ ਜੋ ਇਨ੍ਹਾਂ ਬੀਮਾਰੀਆਂ ਤੋਂ ਪੀੜਤ ਨਹੀਂ ਹਨ ਪਰ ਉਨ੍ਹਾਂ ਦੇ ਜੋੜਾਂ ‘ਚ ਬਹੁਤ ਦਰਦ ਹੁੰਦਾ ਹੈ।
ਇਸ ਲਈ ਆਓ ਅੱਜ ਜਾਣਦੇ ਹਾਂ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕੁੱਝ ਘਰੇਲੂ ਨੁਸਖੇ।
ਲਸਣ- ਲਸਣ ਸਿਹਤ ਲਈ ਬਹੁਤ ਫਾਇਦੇਮੰਦ ਹੈ, ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਇਸ ਘਰੇਲੂ ਨੁਸਖੇ ਲਈ ਸਰ੍ਹੋਂ ਦੇ ਤੇਲ ‘ਚ ਲਸਣ ਦੀਆਂ 3-4 ਕਲੀਆਂ ਨੂੰ 3-5 ਮਿੰਟਾਂ ਲਈ ਗਰਮ ਕਰੋ। ਲਸਣ ਦੇ ਬ੍ਰਾਊਨ ਹੋਣ ਤੱਕ ਗਰਮ ਕਰੋ ਜਿਸ ਤੋਂ ਬਾਅਦ ਤੇਲ ਤਿਆਰ ਹੋ ਜਾਵੇਗਾ। ਇਸ ਨੂੰ ਦਰਦ ਵਾਲੀ ਥਾਂ ‘ਤੇ ਲਗਾਓ।
ਧੁੱਪ - ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ।
ਇਸਦੇ ਲਈ ਤੁਹਾਨੂੰ ਸਵੇਰ ਦੀ ਹਲਕੀ ਧੁੱਪ ‘ਚ 15 ਮਿੰਟ ਸੈਰ ਜਾਂ ਬੈਠਣਾ ਹੋਵੇਗਾ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲੇਗਾ।
ਮੇਥੀ ਦਾਣਾ- ਮੇਥੀ ‘ਚ ਐਂਟੀ-ਇੰਫਲਾਮੇਟਰੀ ਅਤੇ ਐਨਾਲਜੇਸਿਕ ਗੁਣ ਹੁੰਦੇ ਹਨ ਇਹ ਇੱਕ ਬਹੁਤ ਹੀ ਵਧੀਆ ਘਰੇਲੂ ਨੁਸਖਾ ਹੈ।
ਇਸ ਲਈ ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਓਂਕੇ ਰੱਖਣਾ ਹੈ। ਸਵੇਰੇ ਇਸ ਦੇ ਪਾਣੀ ਨੂੰ ਛਾਣਕੇ ਪੀਓ ਅਤੇ ਮੇਥੀ ਦਾਣੇ ਨੂੰ ਬਲੈਂਡ ਕਰਕੇ ਇਸ ਪੇਸਟ ਨੂੰ ਦਰਦ ਵਾਲੀ ਥਾਂ ‘ਤੇ ਲਗਾਓ।
ਹਲਦੀ ਸਰੀਰ ਨੂੰ ਹਰ ਤਰ੍ਹਾਂ ਦੇ ਦਰਦ ਤੋਂ ਬਚਾਉਂਦੀ ਹੈ। ਅਜਿਹੇ ‘ਚ ਦੁੱਧ ‘ਚ ਥੋੜੀ ਜਿਹੀ ਹਲਦੀ ਪਾਓ ਇਸ ਤੋਂ ਬਾਅਦ ਅਦਰਕ ਦਾ ਛੋਟਾ ਟੁਕੜਾ ਅਤੇ ਕਾਲੀ ਮਿਰਚ ਪਾਓ। ਇਸ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ। ਬਾਅਦ ‘ਚ ਸ਼ਹਿਦ ਮਿਲਾਕੇ ਪੀਓ।