ਇਦਾਂ ਕਰੋ ਨਕਲੀ ਲਸਣ ਅਤੇ ਅਦਰਕ ਦੀ ਪਛਾਣ ਲਸਣ ਅਤੇ ਅਦਰਕ ਦੋਵੇਂ ਹੀ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦੇ ਹਨ ਇਹ ਦੋਵੇਂ ਸਾਡੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ ਆਓ ਜਾਣਦੇ ਹਾਂ ਨਕਲੀ ਲਸਣ ਅਤੇ ਅਦਰਕ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਨਕਲੀ ਲਸਣ ਪਛਾਣਨ ਲਈ ਸਭ ਤੋਂ ਪਹਿਲਾਂ ਇਸ ਦਾ ਰੰਗ ਦੇਖੋ ਜੇਕਰ ਇਹ ਹਲਕਾ ਮਟਮੈਲਾ ਚਿੱਟਾ ਹੈ ਤੇ ਇਸ 'ਤੇ ਕੋਈ ਦਾਗ-ਧੱਬਾ ਨਹੀਂ ਹੈ ਤਾਂ ਇਹ ਨਕਲੀ ਹੋ ਸਕਦਾ ਹੈ ਅਸਲੀ ਲਸਣ ਦੀ ਸ਼ੇਪ ਨਹੀਂ ਹੁੰਦੀ ਹੈ, ਜਦਕਿ ਨਕਲੀ ਲਸਣ ਦੀ ਸ਼ੇਪ ਬਿਲਕੁਲ ਗੋਲ ਹੋਵੇਗੀ ਨਕਲੀ ਲਸਣ ਦਾ ਛਿਲਕਾ ਥੋੜਾ ਮੋਟਾ ਹੋਵੇਗਾ ਅਤੇ ਇਸ ਨੂੰ ਛਿੱਲਣਾ ਥੋੜਾ ਮੁਸ਼ਕਿਲ ਹੋਵੇਗਾ ਉੱਥੇ ਹੀ ਨਕਲੀ ਅਦਰਕ ਦਾ ਛਿਲਕਾ ਥੋੜਾ ਸਖ਼ਤ ਅਤੇ ਕੱਢਣ ਵਿੱਚ ਮੁਸ਼ਕਿਲ ਹੁੰਦਾ ਹੈ ਨਕਲੀ ਅਦਰਕ ਦੀ ਪਛਾਣ ਕਰਨ ਦਾ ਸਭ ਤੋਂ ਸੌਖਾ ਤਰੀਕਾ ਸੁਗੰਧ ਹੈ, ਅਸਲੀ ਅਦਰਕ ਤੇਜ਼ ਅਤੇ ਤਿੱਖੀ ਹੁੰਦੀ ਹੈ, ਜਦ ਕਿ ਨਕਲੀ ਅਦਰਕ ਦੀ ਗੰਧ ਘੱਟ ਤੇਜ਼ ਜਾਂ ਅਲਗ ਹੁੰਦੀ ਹੈ