ਅੰਡਾ ਸਹੀ ਜਾਂ ਖਰਾਬ? ਇਦਾਂ ਕਰੋ ਪਛਾਣ

ਅੰਡਾ ਸਾਡੀ ਰੋਜ਼ ਦੀ ਡਾਈਟ ਦਾ ਹਿੱਸਾ ਹੈ, ਇਸ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ

ਪਰ ਜੇਕਰ ਇਹ ਖ਼ਰਾਬ ਹੋ ਜਾਵੇ ਤਾਂ ਇਹ ਫੂਡ ਪਾਇਜ਼ਨਿੰਗ, ਪੇਟ ਦਰਦ, ਉਲਟੀ ਜਾਂ ਸੰਕਰਮਣ ਵਰਗੀ ਸਮੱਸਿਆ ਪੈਦਾ ਕਰ ਸਕਦਾ ਹੈ

ਇਸ ਕਰਕੇ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਅੰਡਾ ਤਾਜ਼ਾ ਹੈ ਜਾਂ ਖਰਾਬ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਕੁਝ ਤਰੀਕੇ ਜਿਨ੍ਹਾਂ ਨਾਲ ਤੁਸੀਂ ਘਰ ਵਿੱਚ ਹੀ ਪਛਾਣ ਕਰ ਸਕਦੇ ਹੋ ਅੰਡਾ ਖਰਾਬ ਹੈ ਜਾਂ ਨਹੀਂ

ਇੱਕ ਭਾਂਡੇ ਵਿੱਚ ਪਾਣੀ ਪਾਓ ਅਤੇ ਉਸ ਵਿੱਚ ਅੰਡਾ ਪਾ ਦਿਓ

Published by: ਏਬੀਪੀ ਸਾਂਝਾ

ਜੇਕਰ ਅੰਡਾ ਥੱਲ੍ਹੇ ਬੈਠ ਜਾਵੇ ਤਾਂ ਤਾਜ਼ਾ ਹੈ, ਜੇਕਰ ਉੱਪਰ ਤੈਰਨ ਲੱਗ ਜਾਵੇ ਤਾਂ ਖਰਾਬ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਅੰਡੇ ਨੂੰ ਤੋੜ ਕੇ ਸੁੰਘੋ, ਸੜੀ ਬਦਬੂ ਆਈ ਮਤਲਬ ਕਿ ਅੰਡਾ ਖਰਾਬ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਅੰਡੇ ਨੂੰ ਹਲਕੇ ਵਿੱਚ ਹਿਲਾਓ, ਜੇਕਰ ਅੰਦਰੋਂ ਛੱਪ-ਛੱਪ ਦੀ ਆਵਾਜ਼ ਆਵੇ ਤਾਂ ਖਰਾਬ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸ਼ੇਲ ਚੈੱਕ ਕਰੋ, ਫਟਿਆ, ਚਿਪਚਿਪਾ ਜਾਂ ਦਾਗਦਾਰ ਛਿਲਕਾ ਮਤਲਬ ਕਿ ਅੰਡਾ ਖਰਾਬ ਹੈ