ਇਦਾਂ ਕਰੋ ਅਸਲੀ ਕੇਸਰ ਦੀ ਪਛਾਣ
ਕੇਸਰ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਟਰੀ ਅਤੇ ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਕਿ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ
ਪਰ ਅੱਜਕੱਲ੍ਹ ਮਿਲਾਵਟ ਦੀ ਦੁਨੀਆ ਵਿੱਚ ਕਈ ਲੋਕ ਅਸਲੀ ਕੇਸਰ ਦੀ ਥਾਂ ਨਕਲੀ ਕੇਸਰ ਵੇਚ ਰਹੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਅਸਲੀ ਕੇਸਰ ਦੀ ਪਛਾਣ ਕਿਵੇਂ ਕਰੀਏ
ਇਸ ਦੇ ਲਈ ਕੇਸਰ ਦੇ ਇੱਕ ਰੇਸ਼ੇ ਨੂੰ ਜੀਭ ‘ਤੇ ਰੱਖੋ, ਜਿਸ ਨਾਲ ਕੇਸਰ ਦੇ ਫੌਰਨ ਹੀ ਰੰਗ ਛੱਡਣ ਜਾਂ ਕੇਸਰ ਦਾ ਸੁਆਦ ਮਿੱਠਾ ਆਉਣ ਨਾਲ ਅਸਲੀ ਕੇਸਰ ਦਾ ਪਤਾ ਲੱਗਦਾ ਹੈ
ਇਸ ਤੋਂ ਇਲਾਵਾ ਅਸਲੀ ਕੇਸਰ ਦੀ ਪਛਾਣ ਕਰਨ ਦੇ ਲਈ ਤੁਸੀਂ ਬੇਕਿੰਗ ਸੋਡਾ ਦੀ ਵੀ ਵਰਤੋਂ ਕਰ ਸਕਦੇ ਹੋ
ਇਸ ਦੇ ਲਈ ਥੋੜੇ ਜਿਹੇ ਪਾਣੀ ਵਿੱਚ ਬੇਕਿੰਗ ਸੋਡਾ ਮਿਕਸ ਕਰ ਲਓ, ਫਿਰ ਇਸ ਦੇ ਮਿਕਸਚਰ ਨੂੰ ਕੇਸਰ ਵਿੱਚ ਪਾਓ
ਇਸ ਦੇ ਨਾਲ ਹੀ ਅਸਲੀ ਕੇਸਰ ਦੀ ਪਛਾਣ ਕਰਨ ਲਈ ਇਸ ਨੂੰ ਦਬਾ ਕੇ ਰੱਖੋ, ਅਸਲੀ ਕੇਸਰ ਮੁਲਾਇਮ ਹੋਣ ਕਰਕੇ ਟੁੱਟ ਜਾਵੇਗਾ, ਉੱਥੇ ਹੀ ਨਕਲੀ ਕੇਸਰ ਦਬਾਉਣ ਨਾਲ ਛੇਤੀ ਨਹੀਂ ਟੁੱਟੇਗਾ