ਸਰਦੀਆਂ ਦੇ ਮੌਸਮ ’ਚ ਸਰੀਰ ਨੂੰ ਗਰਮ ਅਤੇ ਤੰਦਰੁਸਤ ਰੱਖਣ ਲਈ ਪੌਸ਼ਟਿਕ ਖੁਰਾਕ ਬਹੁਤ ਮਹੱਤਵਪੂਰਨ ਹੈ।

ਇਸ ਮੌਕੇ ’ਤੇ ਮਖਾਣਾ ਇਕ ਬਿਹਤਰੀਨ ਚੋਣ ਹੈ, ਇਹ ਸੁਆਦ ਦੇ ਨਾਲ ਸਿਹਤ ਨੂੰ ਫਾਇਦੇਮੰਦ ਸਾਬਿਤ ਹੁੰਦੀ ਹੈ।



ਮਖਾਣੇ ’ਚ ਕੈਲਸ਼ੀਅਮ, ਪ੍ਰੋਟੀਨ ਅਤੇ ਐਂਟੀ-ਆਕਸੀਡੈਂਟਸ ਸਮੇਤ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰਦੀਆਂ ਦੇ ਚੁਣੌਤੀਪੂਰਨ ਮੌਸਮ ’ਚ ਸਰੀਰ ਨੂੰ ਮਜ਼ਬੂਤ ਅਤੇ ਤਾਜ਼ਗੀ ਭਰਿਆ ਬਣਾਉਂਦੇ ਹਨ।

ਮਖਾਣੇ ’ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਜ਼ਿੰਕ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ। ਇਹ ਸਰੀਰ ਨੂੰ ਠੰਡ ਲੱਗਣ ਤੋਂ ਬਚਾਉਂਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ।

ਮਖਾਣੇ ਮੁੱਖ ਤੌਰ 'ਤੇ ਠੰਡ ਮੌਸਮ ’ਚ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਣ ’ਚ ਮਦਦਗਾਰ ਹੁੰਦੇ ਹਨ।



ਇਹ ਤਾਸੀਰ ’ਚ ਹਲਕੇ ਗਰਮ ਹੁੰਦੇ ਹਨ, ਜਿਸ ਕਰ ਕੇ ਇਹ ਸਰਦੀਆਂ ’ਚ ਖਾਣ ਲਈ ਉੱਤਮ ਹਨ।



ਸਰਦੀਆਂ ’ਚ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ।

ਸਰਦੀਆਂ ’ਚ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ।

ਮਖਾਣੇ ’ਚ ਕੈਲਸ਼ੀਅਮ ਵੱਧ ਮਾਤਰਾ ’ਚ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।



ਮਖਾਣੇ ਨੂੰ ਦੇਸੀ ਘਿਓ ’ਚ ਹਲਕਾ ਸੇਕ ਕੇ ਸਵਾਦ ਦੇ ਨਾਲ ਖਾਓ। ਸਨੈਕਸ ਵਜੋਂ ਖਾਣ ਲਈ ਇਹ ਬਹੁਤ ਹਲਕੇ ਅਤੇ ਪੌਸ਼ਟਿਕ ਹਨ।



ਹਰ ਰੋਜ਼ 25-30 ਗ੍ਰਾਮ ਮਖਾਣੇ ਖਾਣਾ ਵਧੀਆ ਹੁੰਦਾ ਹੈ।

ਹਰ ਰੋਜ਼ 25-30 ਗ੍ਰਾਮ ਮਖਾਣੇ ਖਾਣਾ ਵਧੀਆ ਹੁੰਦਾ ਹੈ।