ਕਲੈਸਟਰੋਲ ਤੋਂ ਛੁਟਕਾਰਾ ਪਾਉਣ ਲਈ ਇਸ ਤਰ੍ਹਾਂ ਤਿਆਰ ਕਰੋ ਇਸ ਪੱਤੇ ਦਾ ਪਾਣੀ ਕੜ੍ਹੀ ਪੱਤੇ ਦਾ ਪਾਣੀ ਸਰੀਰ 'ਚ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਕੜ੍ਹੀ ਪੱਤੇ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨਾਲ ਖਰਾਬ ਕੋਲੈਸਟ੍ਰਾਲ ਨੂੰ ਘੱਟ ਕੀਤਾ ਜਾ ਸਕਦਾ ਹੈ। ਕੜ੍ਹੀ ਪੱਤੇ ਦਾ ਪਾਣੀ ਕਿਵੇਂ ਤਿਆਰ ਕਰੀਏ? ਇੱਕ ਗਲਾਸ ਪਾਣੀ 'ਚ ਕਰੀਬ 8-10 ਕੜ੍ਹੀ ਪੱਤੇ ਪਾਓ। ਕੜ੍ਹੀ ਪੱਤੇ ਨੂੰ ਪਾਣੀ 'ਚ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ। ਹੁਣ ਕੜ੍ਹੀ ਪੱਤੇ ਵਾਲੇ ਪਾਣੀ ਨੂੰ ਗੈਸ 'ਤੇ ਚੰਗੀ ਤਰ੍ਹਾਂ ਉਬਾਲ ਲਓ। ਇਸ ਪਾਣੀ ਨੂੰ ਹੁਣ ਪੁਣ ਲਓ। ਰੋਜ਼ਾਨਾ ਸਵੇਰੇ ਖਾਲੀ ਪੇਟ ਕੜ੍ਹੀ ਪੱਤੇ ਦਾ ਪਾਣੀ ਪੀਣ ਨਾਲ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਮਿਲੇਗੀ।