ਗਰਮੀਆਂ ਵਿੱਚ ਫੰਗਲ ਇਨਫੈਕਸ਼ਨ ਇੱਕ ਆਮ ਸਮੱਸਿਆ ਹੈ, ਜੋ ਜ਼ਿਆਦਾ ਪਸੀਨੇ, ਸਫਾਈ ਦੀ ਘਾਟ ਅਤੇ ਗਲਤ ਕੱਪੜਿਆਂ ਦੀ ਚੋਣ ਕਾਰਨ ਹੁੰਦੀ ਹੈ।

ਦੂਸ਼ਿਤ ਪਾਣੀ, ਨਮੀ ਵਾਲਾ ਮਾਹੌਲ ਅਤੇ ਇਨਫੈਕਸ਼ਨ ਵਾਲੀ ਚਮੜੀ ਦੇ ਸੰਪਰਕ ਵਿੱਚ ਆਉਣ ਨਾਲ ਵੀ ਇਹ ਸਮੱਸਿਆ ਵਧਦੀ ਹੈ। ਆਓ ਜਾਣਦੇ ਹਾਂ ਕਿਹੜੀਆਂ ਸਾਵਧਾਨੀਆਂ ਵਰਤੋਂ...

ਰੋਜ਼ਾਨਾ ਨਹਾਓ ਅਤੇ ਪਸੀਨੇ ਵਾਲੇ ਹਿੱਸਿਆਂ ਨੂੰ ਚੰਗੀ ਤਰ੍ਹਾਂ ਸਾਫ ਕਰੋ।

ਰੋਜ਼ਾਨਾ ਨਹਾਓ ਅਤੇ ਪਸੀਨੇ ਵਾਲੇ ਹਿੱਸਿਆਂ ਨੂੰ ਚੰਗੀ ਤਰ੍ਹਾਂ ਸਾਫ ਕਰੋ।

ਐਂਟੀ-ਫੰਗਲ ਸਾਬਣ ਜਾਂ ਬਾਡੀ ਵਾਸ਼ ਦੀ ਵਰਤੋਂ ਕਰੋ, ਜੋ ਮਾਹਿਰ ਦੁਆਰਾ ਸਿਫਾਰਸ਼ ਕੀਤਾ ਗਿਆ ਹੋਵੇ।

ਸੂਤੀ ਜਾਂ ਹੋਰ ਹਵਾਦਾਰ ਵਾਲੇ ਫੈਬਰਿਕ ਦੇ ਕੱਪੜੇ ਪਹਿਨੋ, ਜੋ ਪਸੀਨੇ ਨੂੰ ਸੋਖ ਲੈਣ। ਤੰਗ ਕੱਪੜਿਆਂ ਤੋਂ ਬਚੋ, ਜੋ ਨਮੀ ਨੂੰ ਰੋਕਦੇ ਹਨ।

ਕੱਪੜੇ, ਜੁਰਾਬਾਂ ਅਤੇ ਅੰਡਰਗਾਰਮੈਂਟਸ ਨੂੰ ਰੋਜ਼ ਬਦਲੋ ਅਤੇ ਧੋਵੋ।

ਐਂਟੀ-ਪਰਸਪਿਰੈਂਟ ਜਾਂ ਐਂਟੀ-ਫੰਗਲ ਪਾਊਡਰ ਦੀ ਵਰਤੋਂ ਕਰੋ, ਖਾਸ ਤੌਰ 'ਤੇ ਅੰਡਰਆਰਮਜ਼ ਅਤੇ ਪੈਰਾਂ ਲਈ। ਜੁੱਤੀਆਂ ਪਹਿਨਣ ਤੋਂ ਪਹਿਲਾਂ ਪੈਰਾਂ ਨੂੰ ਪੂਰੀ ਤਰ੍ਹਾਂ ਸੁੱਕਣ ਦਿਓ।

ਗਿੱਲੇ ਕੱਪੜੇ ਜਾਂ ਜੁੱਤੀਆਂ ਜ਼ਿਆਦਾ ਦੇਰ ਤੱਕ ਨਾ ਪਹਿਨੋ।

ਗਿੱਲੇ ਕੱਪੜੇ ਜਾਂ ਜੁੱਤੀਆਂ ਜ਼ਿਆਦਾ ਦੇਰ ਤੱਕ ਨਾ ਪਹਿਨੋ।

ਜਨਤਕ ਸਵੀਮਿੰਗ ਪੂਲ ਜਾਂ ਗੰਦੇ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਬਚੋ।

ਜਨਤਕ ਸਵੀਮਿੰਗ ਪੂਲ ਜਾਂ ਗੰਦੇ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਬਚੋ।

ਇਨਫੈਕਟਿਡ ਵਿਅਕਤੀ ਦੀਆਂ ਨਿੱਜੀ ਚੀਜ਼ਾਂ (ਤੌਲੀਆ, ਕੱਪੜੇ) ਸਾਂਝੀਆਂ ਨਾ ਕਰੋ।