ਕੌੜੇ ਜਾਂ ਮਿੱਠੇ ਖੀਰੇ ਦੀ ਇੰਝ ਕਰੋ ਪਹਿਚਾਣ ਗਰਮੀਆਂ ਦੇ ਮੌਸਮ ਵਿੱਚ ਖੀਰਾ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਖੀਰੇ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਅਤੇ ਸਰੀਰ 'ਚ ਡੀਹਾਈਡ੍ਰੇਸ਼ਨ ਨਹੀਂ ਹੋਣ ਦਿੰਦੀ। ਇਸ 'ਚ ਐਂਟੀ-ਆਕਸੀਡੈਂਟ, ਵਿਟਾਮਿਨ ਕੇ, ਵਿਟਾਮਿਨ ਸੀ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ ਆਮ ਤੌਰ 'ਤੇ ਲੋਕ ਖੀਰੇ ਨੂੰ ਖਾਣ ਤੋਂ ਪਹਿਲਾਂ ਸਿਰ ਦੇ ਪਾਸੇ ਤੋਂ ਹਲਕਾ ਜਿਹਾ ਕੱਟ ਲੈਂਦੇ ਹਨ ਅਤੇ ਨਮਕ ਪਾ ਕੇ ਰਗੜਦੇ ਹਨ ਕਈ ਲੋਕ ਕਹਿੰਦੇ ਹਨ ਕਿ ਇਸ ਨਾਲ ਖੀਰੇ ਦੀ ਕੁੜੱਤਣ ਘੱਟ ਹੋ ਜਾਂਦੀ ਹੈ ਅਜਿਹੇ ਨੁਸਖੇ ਦੱਸ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖੀਰਾ ਖਰੀਦਦੇ ਸਮੇਂ ਪਤਾ ਲਗਾ ਸਕਦੇ ਹੋ ਕਿ ਇਹ ਕੌੜਾ ਹੈ ਜਾਂ ਨਹੀਂ ਖੀਰਾ ਖਰੀਦਦੇ ਸਮੇਂ ਤੁਸੀਂ ਇਸ ਦੇ ਛਿਲਕੇ ਨੂੰ ਦੇਖ ਕੇ ਵੀ ਪਤਾ ਲਗਾ ਸਕਦੇ ਹੋ ਕਿ ਇਹ ਕੌੜਾ ਹੈ ਜਾਂ ਮਿੱਠਾ ਖੀਰੇ ਦਾ ਰੰਗ ਗੂੜਾ ਹੁੰਦਾ ਹੈ ਅਤੇ ਕੁਝ ਥਾਵਾਂ 'ਤੇ ਪੀਲਾਪਨ ਵੀ ਦੇਖਿਆ ਜਾ ਸਕਦਾ ਹੈ ਜਦੋਂ ਤੁਸੀਂ ਖੀਰਾ ਖਰੀਦਦੇ ਹੋ ਤਾਂ ਇਸਨੂੰ ਹਲਕਾ ਜਿਹਾ ਦਬਾਉਣ ਦੀ ਕੋਸ਼ਿਸ਼ ਕਰੋ, ਜੇਕਰ ਇਹ ਅੰਦਰੋਂ ਬਹੁਤ ਨਰਮ ਮਹਿਸੂਸ ਕਰਦਾ ਹੈ ਤਾਂ ਸਮਝੋ ਕਿ ਇਹ ਅੰਦਰੋਂ ਖਰਾਬ ਹੋ ਸਕਦਾ ਹੈ