ਟਮਾਟਰ ਵਿਟਾਮਿਨ ਸੀ, ਵਿਟਾਮਿਨ ਏ, ਪੋਟਾਸ਼ੀਅਮ, ਫਾਈਬਰ ਤੇ ਪ੍ਰੋਟੀਨ ਦੇ ਲਾਭਾਂ ਨਾਲ ਭਰੇ ਹੋਏ ਹਨ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਕਈ ਖਤਰਨਾਕ ਬਿਮਾਰੀਆਂ ਜਿਵੇਂ ਕੈਂਸਰ ਤੇ ਹਾਰਟ ਡਿਜ਼ੀਜ਼ ਤੋਂ ਬਚਾਉਣ 'ਚ ਮਦਦ ਕਰਦੇ ਹਨ।



ਇਸ ਤੋਂ ਇਲਾਵਾ ਇਹ ਸਕਿਨ ਲਈ ਵੀ ਕਾਫੀ ਲਾਭਕਾਰੀ ਮੰਨਿਆ ਜਾਂਦਾ ਹੈ। ਹਾਲਾਂਕਿ ਕੁੱਝ ਲੋਕਾਂ ਨੂੰ ਟਮਾਟਰਾਂ ਨੂੰ ਇਕ ਹੱਥ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਆਓ ਜਾਣਦੇ ਹਾਂ ਅਜਿਹਾ ਕਿਉਂ?



ਕੁੱਝ ਬਿਮਾਰੀਆਂ 'ਚ ਟਮਾਟਰ ਖਾਣ ਨਾਲ ਉਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।



ਜਿਨ੍ਹਾਂ ਲੋਕਾਂ ਨੂੰ ਜੋੜਾਂ ਦਾ ਦਰਦ ਜਾਂ ਗਠੀਆ ਹੈ, ਉਨ੍ਹਾਂ ਨੂੰ ਟਮਾਟਰ ਨੂੰ ਸੀਮਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ।



ਜ਼ਿਆਦਾ ਮਾਤਰਾ 'ਚ ਟਮਾਟਰ ਖਾਣ ਨਾਲ ਜੋੜਾਂ 'ਚ ਸੋਜ ਵਧ ਜਾਂਦੀ ਹੈ ਜਿਸ ਕਾਰਨ ਦਰਦ ਹੋਰ ਤੇਜ਼ ਹੋ ਜਾਂਦਾ ਹੈ। ਇਸ ਲਈ ਗਠੀਆ ਦੇ ਰੋਗੀਆਂ ਨੂੰ ਟਮਾਟਰ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।



ਜਿਹੜੇ ਲੋਕਾਂ ਨੂੰ ਪੇਟ 'ਚ ਗੈਸ ਦੀ ਸਮੱਸਿਆ ਹੁੰਦੀ ਹੈ ਤਾਂ ਉਨ੍ਹਾਂ ਨੂੰ ਵੀ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜ਼ਿਆਦਾ ਟਮਾਟਰ ਖਾਣ ਨਾਲ ਇਨ੍ਹਾਂ ਲੋਕਾਂ 'ਚ ਗੈਸ ਦੀ ਸਮੱਸਿਆ ਵਧ ਜਾਂਦੀ ਹੈ, ਜਿਸ ਕਾਰਨ ਪੇਟਦਰਦ ਅਤੇ ਪੇਟ ਫੁੱਲਣ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ।



ਜੇਕਰ ਤੁਹਾਨੂੰ ਸਕਿਨ ਐਲਰਜੀ ਹੈ ਤਾਂ ਟਮਾਟਰ ਦਾ ਸੇਵਨ ਘੱਟ ਹੀ ਕਰੋ। ਟਮਾਟਰ ਸਕਿਨ ਐਲਰਜੀ ਤੇ ਰੈਸ਼ੇਜ਼ ਨੂੰ ਹੋਰ ਵਧਾ ਸਕਦਾ ਹੈ।



ਇਸ ਦੇ ਨਾਲ ਹੀ ਜੇਕਰ ਸਕਿਨ ਦੇ ਰੰਗ-ਬਰੰਗੇ ਹੋਣ ਦੀ ਸਮੱਸਿਆ ਹੋਵੇ, ਯਾਨੀ ਸਕਿਨ ਦਾ ਰੰਗ ਬਦਲਣ ਦੀ ਸਮੱਸਿਆ ਹੋਵੇ ਤਾਂ ਟਮਾਟਰ ਨਹੀਂ ਖਾਣਾ ਚਾਹੀਦਾ। ਠੀਕ ਹੋਣ ਤੋਂ ਬਾਅਦ ਵੀ ਪਹਿਲਾਂ ਡਾਕਟਰ ਦੀ ਸਲਾਹ ਲਓ ਅਤੇ ਫਿਰ ਹੀ ਖਾਓ।



ਜੇਕਰ ਕਿਸੇ ਵਿਅਕਤੀ ਨੂੰ ਅਕਸਰ ਐਸੀਡਿਟੀ ਜਾਂ ਹਾਰਟ ਬਰਨ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਨੂੰ ਟਮਾਟਰ ਨਹੀਂ ਖਾਣਾ ਚਾਹੀਦਾ। ਅਸਲ ਵਿਚ ਟਮਾਟਰ ਨੇਚਰ ਐਸੀਡਿਕ ਹੁੰਦਾ ਹੈ।



ਇਸ ਲਈ ਇਸ ਨੂੰ ਖਾਣ ਨਾਲ ਐਸੀਡਿਟੀ ਦੀ ਸਮੱਸਿਆ ਹੋਰ ਵਧ ਸਕਦੀ ਹੈ। ਖਾਸ ਤੌਰ 'ਤੇ ਉਹ ਲੋਕ ਜਿਨ੍ਹਾਂ ਨੂੰ GERD ਜਾਂ IBS ਹੈ, ਉਨ੍ਹਾਂ ਨੂੰ ਟਮਾਟਰ ਨਹੀਂ ਖਾਣਾ ਚਾਹੀਦਾ



ਜੇਕਰ ਗੁਰਦੇ ਦੀ ਪੱਥਰੀ ਹੈ ਤਾਂ ਟਮਾਟਰ ਬਿਲਕੁਲ ਨਹੀਂ ਖਾਣਾ ਚਾਹੀਦਾ। ਦਰਅਸਲ ਟਮਾਟਰ ਵਿੱਚ ਆਕਸੀਲੇਟਸ ਪਾਏ ਜਾਂਦੇ ਹਨ, ਜਿਸ ਕਾਰਨ ਪੱਥਰੀ ਦਾ ਖ਼ਤਰਾ ਵਧ ਜਾਂਦਾ ਹੈ।