ਸੁੰਦਰ ਬੁੱਲ੍ਹ ਚਿਹਰੇ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾ ਦਿੰਦੇ ਹਨ। ਹਾਲਾਂਕਿ ਗਰਮੀ ਦੇ ਮੌਸਮ ‘ਚ ਹਵਾ ‘ਚ ਨਮੀ ਦੀ ਕਮੀ ਕਾਰਨ ਬੁੱਲ੍ਹ ਖੁਸ਼ਕ ਅਤੇ ਫਟੇ ਹੋ ਸਕਦੇ ਹਨ। ਇਹ ਨਾ ਸਿਰਫ ਉਨ੍ਹਾਂ ਦੀ ਦਿੱਖ ਨੂੰ ਵਿਗਾੜਦਾ ਹੈ ਬਲਕਿ ਬੁੱਲਾਂ ਉੱਤੇ ਪਪੜੀ ਬਣਨ ਦੇ ਨਾਲ ਨਾਲ ਖੂਨ ਵਹਿਣ ਅਤੇ ਦਰਦ ਹੋਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕੁੱਝ ਘਰੇਲੂ ਟਿਪਸ ਜਿਨ੍ਹਾਂ ਨਾਲ ਤੁਸੀਂ ਆਪਣੇ ਬੁੱਲ੍ਹਾਂ ਦੀ ਸਿਹਤ ਤੇ ਸੁੰਦਰਤਾ ਨੂੰ ਬਣਾਈ ਰੱਖ ਸਕਦੇ ਹੋ ਮਲਾਈ ਨਾਲ ਆਪਣੇ ਬੁੱਲ੍ਹਾਂ ਦੀ ਮਾਲਿਸ਼ ਕਰਨ ਨਾਲ ਉਨ੍ਹਾਂ ਨੂੰ ਨਰਮ ਅਤੇ ਮੁਲਾਇਮ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਮਲਾਈ ਵਿੱਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਓ। ਇਹ ਤੁਹਾਡੇ ਬੁੱਲ੍ਹਾਂ ਨੂੰ ਕਾਲੇ ਹੋਣ ਤੋਂ ਰੋਕੇਗਾ ਅਤੇ ਫਟੇ ਹੋਏ ਬੁੱਲ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਰੇਗਾ। ਸ਼ਹਿਦ ਇੱਕ ਕੁਦਰਤੀ ਐਂਟੀ-ਬੈਕਟੀਰੀਅਲ ਏਜੰਟ ਹੈ ਜੋ ਸੁੱਕੇ ਅਤੇ ਫਟੇ ਬੁੱਲ੍ਹਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰ ਸਕਦਾ ਹੈ। ਜੈਤੂਨ ਜਾਂ ਬਦਾਮ ਦੇ ਤੇਲ 'ਚ ਸ਼ਹਿਦ ਮਿਲਾ ਕੇ ਲਿਪ ਬਾਮ ਬਣਾ ਸਕਦੇ ਹੋ। ਇਹ ਨਾ ਸਿਰਫ਼ ਤੁਹਾਡੇ ਬੁੱਲ੍ਹਾਂ ਨੂੰ ਨਮੀ ਦੇਵੇਗਾ ਬਲਕਿ ਦਰਦ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਸੌਣ ਤੋਂ ਪਹਿਲਾਂ ਆਪਣੇ ਬੁੱਲ੍ਹਾਂ ‘ਤੇ ਨਿਯਮਿਤ ਤੌਰ ‘ਤੇ ਬਦਾਮ ਦਾ ਤੇਲ ਲਗਾਉਣ ਨਾਲ ਉਨ੍ਹਾਂ ਨੂੰ ਨਮੀ ਦਿੱਤੀ ਜਾ ਸਕਦੀ ਹੈ ਅਤੇ ਖੁਸ਼ਕੀ ਨੂੰ ਰੋਕਿਆ ਜਾ ਸਕਦਾ ਹੈ। ਨਾਰੀਅਲ ਦਾ ਤੇਲ ਇੱਕ ਵਧੀਆ ਐਕਸਫੋਲੀਏਟਰ ਹੈ ਜੋ ਤੁਹਾਡੇ ਬੁੱਲ੍ਹਾਂ ਤੋਂ ਮਰੀ ਹੋਈ ਚਮੜੀ ਨੂੰ ਹਟਾਉਣ ਵਿੱਚ ਮਦਦ ਕਰ ਸਕਦਾ ਹੈ। ਫਟੇ ਹੋਏ ਬੁੱਲ੍ਹਾਂ ‘ਤੇ ਦਿਨ ਵਿਚ 2-3 ਵਾਰ ਨਾਰੀਅਲ ਦੇ ਤੇਲ ਦੀ ਵਰਤੋਂ ਕਰਨ ਨਾਲ ਬੁੱਲ੍ਹ ਨਰਮ ਅਤੇ ਕੋਮਲ ਬਣਦੇ ਹਨ