ਗਰਮੀਆਂ 'ਚ ਪਸੀਨੇ ਦੀ ਬਦਬੂ ਕਰਕੇ ਹੋਣਾ ਪੈਂਦਾ ਸ਼ਰਮਿੰਦਾ ਤਾਂ ਪ੍ਰੇਸ਼ਾਨ ਨਾ ਹੋਵੇ ਅੱਜ ਅਸੀਂ ਤੁਹਾਨੂੰ ਕੁਦਰਤੀ ਤਰੀਕੇ ਦੱਸਾਂਗੇ ਜਿਸ ਦੇ ਨਾਲ ਤੁਸੀਂ ਬਦਬੂ ਤੋਂ ਰਾਹਤ ਪਾ ਸਕਦੇ ਹੋ।



ਨਾਰੀਅਲ ਦੇ ਤੇਲ ਵਿੱਚ ਮੌਜੂਦ ਫੈਟੀ ਐਸਿਡ ਇੱਕ ਸ਼ਕਤੀਸ਼ਾਲੀ ਐਂਟੀ-ਮਾਈਕ੍ਰੋਬਾਇਲ ਹਨ, ਜੋ ਕਿ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਦੂਰ ਰੱਖਦੇ ਹਨ



ਚਮੜੀ ਦੇ pH ਸੰਤੁਲਨ ਨੂੰ ਸੁਧਾਰਨ ਅਤੇ ਬਣਾਏ ਰੱਖਣ ਦਾ ਕੰਮ ਵੀ ਕਰਦੇ ਹਨ, ਇਸ ਲਈ ਅੰਡਰਆਰਮਜ਼ 'ਤੇ ਨਾਰੀਅਲ ਤੇਲ ਲਗਾਉਣਾ ਲਾਭਦਾਇਕ ਹੋਵੇਗਾ।



ਇਸ ਨੂੰ ਨਿਯਮਿਤ ਰੂਪ ਨਾਲ ਲਗਾਉਣ ਨਾਲ ਬਦਬੂ ਦੀ ਸਮੱਸਿਆ ਦੂਰ ਹੋ ਜਾਵੇਗੀ।



ਟੀ-ਟ੍ਰੀ ਆਇਲ ਐਂਟੀ ਬੈਕਟੀਰੀਆ ਅਤੇ ਐਂਟੀ-ਸੈਪਟਿਕ ਦੇ ਤਰੀਕੇ ਨਾਲ ਕੰਮ ਕਰਦਾ ਹੈ। ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ।



ਇਕ ਕੱਪ ਪਾਣੀ 'ਚ 3-4 ਬੂੰਦਾਂ ਟੀ-ਟ੍ਰੀ ਆਇਲ ਨੂੰ ਮਿਕਸ ਕਰੋ। ਰੋਜ਼ ਨਹਾਉਣ ਤੋਂ ਬਾਅਦ ਇਸ ਨੂੰ ਅੰਡਰਆਰਮਸ 'ਤੇ ਸਪਰੇਅ ਕਰੋ। ਅਜਿਹਾ ਕਰਨ ਦੇ ਨਾਲ ਪਸੀਨੇ ਤੋਂ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਮਿਲੇਗਾ।



ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਣ ਲਈ ਨਿੰਬੂ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਨੀਂਬੂ ਐਸੀਡਿੱਕ ਹੁੰਦਾ ਹੈ।



ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਨੂੰ 10 ਮਿੰਟ ਲਈ ਅੰਡਰਆਰਮ 'ਤੇ ਰਗੜੋ। ਅਜਿਹਾ ਕਰਨ ਦੇ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।



ਆਲੂ ਦੇ ਇਸਤੇਮਾਲ ਨਾਲ ਪਸੀਨੇ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ। ਤੁਸੀਂ ਇਕ ਆਲੂ ਲਓ ਅਤੇ ਇਸ ਨੂੰ ਛਿਲ ਕੇ ਉਸ ਦੇ ਸਲਾਇਸ ਕੱਟ ਲਓ।



ਹੁਣ ਇਨ੍ਹਾਂ ਟੁੱਕੜਿਆਂ ਨੂੰ ਇੱਕ-ਇੱਕ ਕਰਕੇ ਆਪਣੇ ਅੰਡਰਆਰਮ ‘ਤੇ ਰਗੜੋ ਅਤੇ ਫਿਰ ਅੱਧੇ ਘੰਟੇ ਬਾਅਦ ਧੋ ਲਓ।