ਵਜ਼ਨ ਘਟਾਉਣ ਲਈ ਪੀ ਰਹੇ ਹੋ ਨਿੰਬੂ ਪਾਣੀ ਤਾਂ ਇਹਨਾਂ ਗੱਲਾਂ ਦਾ ਰੱਖੋ ਖਾਸ ਖਿਆਲ ਅੱਜ-ਕੱਲ੍ਹ ਜ਼ਿਆਦਾਤਰ ਲੋਕ ਆਪਣੇ ਵਧਦੇ ਭਾਰ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਕਈ ਵਾਰ ਸਰੀਰ ਦੇ ਕੁਝ ਹਿੱਸਿਆਂ ਵਿੱਚ ਚਰਬੀ ਜਮ੍ਹਾਂ ਹੋ ਜਾਂਦੀ ਹੈ। ਜਿਵੇਂ ਕਿ ਪੇਟ, ਕਮਰ ਅਤੇ ਚਿਹਰੇ ਵਰਗੀਆਂ ਥਾਵਾਂ 'ਤੇ ਚਰਬੀ ਦਾ ਜਮ੍ਹਾ ਹੋਣਾ। ਪਰ ਹਰ ਕੋਈ ਆਪਣੇ ਸਰੀਰ ਦੇ ਆਕਾਰ ਨਾਲ ਸੁੰਦਰ ਅਤੇ ਆਕਰਸ਼ਕ ਦਿਖਣਾ ਪਸੰਦ ਕਰਦਾ ਹੈ। ਇਸ ਲਈ ਕਈ ਲੋਕ ਇਸ ਚਰਬੀ ਨੂੰ ਘੱਟ ਕਰਨ ਲਈ ਕਈ ਕੋਸ਼ਿਸ਼ਾਂ ਕਰਦੇ ਹਨ ਇਸ ਦੇ ਲਈ ਸਹੀ ਖੁਰਾਕ ਅਤੇ ਕਸਰਤ ਦੀ ਰੁਟੀਨ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਵਜ਼ਨ ਘਟਣਾ ਤੁਰੰਤ ਨਹੀਂ ਹੁੰਦਾ, ਸਮਾਂ ਲੱਗਦਾ ਹੈ ਕਈ ਲੋਕ ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਨਿੰਬੂ ਪਾਣੀ ਪੀਂਦੇ ਹਨ। ਨਿੰਬੂ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਨਾਲ-ਨਾਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਕੋਸੇ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਰੀਰ ਨੂੰ ਡੀਟੌਕਸਫਾਈ ਕਰਨ ਵਿਚ ਮਦਦ ਮਿਲਦੀ ਹੈ। ਪਰ ਕਈ ਲੋਕ ਨਿੰਬੂ ਪਾਣੀ ਪੀਂਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਨ ਕਈ ਲੋਕ ਇਸ ਵਿਚ ਨਿੰਬੂ ਮਿਲਾ ਕੇ ਠੰਡਾ ਪਾਣੀ ਪੀਂਦੇ ਹਨ। ਪਰ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਇਸ ਦੀ ਬਜਾਏ ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਣ ਨਾਲ ਮੈਟਾਬੋਲਿਜ਼ਮ ਮਜ਼ਬੂਤ ਹੁੰਦਾ ਹੈ ਬਹੁਤ ਸਾਰੇ ਲੋਕ ਪਾਣੀ ਵਿੱਚ ਨਿੰਬੂ ਦਾ ਰਸ ਬਹੁਤ ਜ਼ਿਆਦਾ ਮਿਲਾ ਲੈਂਦੇ ਹਨ। ਪਰ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਂਦੇ ਹੋ, ਤਾਂ ਕੋਸੇ ਪਾਣੀ ਵਿੱਚ ਨਿੰਬੂ ਦੇ ਰਸ ਦੀ ਸੀਮਤ ਮਾਤਰਾ ਨੂੰ ਹੀ ਮਿਲਾ ਕੇ ਪੀਣਾ ਚਾਹੀਦਾ ਹੈ ਕਿਉਂਕਿ ਰੋਜ਼ਾਨਾ ਜ਼ਿਆਦਾ ਮਾਤਰਾ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦਾ ਖਤਰਾ ਵਧ ਸਕਦਾ ਹੈ ਜੇਕਰ ਤੁਸੀਂ ਭਾਰ ਘਟਾਉਣ ਲਈ ਰੋਜ਼ਾਨਾ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਰਹੇ ਹੋ ਅਤੇ ਤੁਹਾਨੂੰ ਇਹ ਬਹੁਤ ਕੌੜਾ ਲੱਗਦਾ ਹੈ ਤਾਂ ਤੁਸੀਂ ਇਸ ਵਿੱਚ ਚੀਨੀ ਦੀ ਬਜਾਏ ਸ਼ਹਿਦ ਮਿਲਾ ਸਕਦੇ ਹੋ