ਸਰੀਰ 'ਚ ਪਾਣੀ ਦੀ ਕਮੀ ਤੋਂ ਹੋ ਪ੍ਰੇਸ਼ਾਨ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਫਲ



ਗਰਮੀਆਂ ਦਾ ਮੌਸਮ ਆਉਂਦੇ ਹੀ ਤਰਬੂਜ, ਅੰਬ, ਤਰਬੂਜ ਵਰਗੇ ਕਈ ਤਰ੍ਹਾਂ ਦੇ ਰਸੀਲੇ ਫਲ ਬਜ਼ਾਰ 'ਚ ਮਿਲ ਜਾਂਦੇ ਹਨ ਪਰ ਇਕ ਛੋਟਾ ਜਿਹਾ ਫਲ ਇਨ੍ਹਾਂ ਸਾਰੇ ਫਲਾਂ ਨੂੰ ਪਛਾੜ ਦਿੰਦਾ ਹੈ ਅਤੇ ਉਹ ਹੈ ਫਾਲਸਾ।



ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਮੌਸਮ 'ਚ ਫਾਲਸਾ ਖਾਣ ਦੇ ਇਕ ਨਹੀਂ ਸਗੋਂ ਕਈ ਫਾਇਦੇ ਹਨ



ਫਾਲਸੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹੋ ਤਾਂ ਤੁਸੀਂ ਪੂਰੀ ਗਰਮੀ 'ਚ ਪਾਣੀ ਦੀ ਕਮੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚ ਜਾਵੋਗੇ



ਫਾਲਸਾ ਦਾ ਵਿਗਿਆਨਕ ਨਾਮ ਗ੍ਰੇਵੀਆ ਏਸ਼ੀਆਟਿਕਾ ਹੈ ਅਤੇ ਇਹ ਫਾਈਬਰ, ਆਇਰਨ, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ1, ਵਿਟਾਮਿਨ ਬੀ2, ਵਿਟਾਮਿਨ ਬੀ3 ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ



ਅਨੀਮੀਆ ਤੋਂ ਪੀੜਤ ਲੋਕਾਂ ਲਈ ਫਾਲਸਾ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨੂੰ ਖਾਣ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ



ਫਾਲਸਾ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ



ਫਾਲਸਾ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਹ ਤੁਹਾਨੂੰ ਦਸਤ ਦੀ ਸਮੱਸਿਆ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ



ਇਸ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ ਅਤੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ