ਕਬਜ਼ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਆਹ ਘਰੇਲੂ ਉਪਾਅ



ਕਬਜ਼ ਕਾਰਨ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ, ਜਿਸ ਕਾਰਨ ਅੰਤੜੀਆਂ ਵੀ ਖ਼ਰਾਬ ਹੋਣ ਲੱਗਦੀਆਂ ਹੈ



ਦਰਅਸਲ ਗਰਮੀਆਂ 'ਚ ਤਾਪਮਾਨ ਜ਼ਿਆਦਾ ਹੋਣ ਕਾਰਨ ਕਈ ਵਾਰ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਕਾਰਨ ਕਬਜ਼ ਵੀ ਵਧ ਜਾਂਦੀ ਹੈ



ਜੇਕਰ ਗਰਮੀਆਂ 'ਚ ਕਬਜ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਤਾਂ ਭੋਜਨ ਨੂੰ ਹਲਕਾ ਰੱਖੋ, ਖੂਬ ਪਾਣੀ ਪੀਣ ਦੇ ਨਾਲ-ਨਾਲ ਕੁਝ ਕੁਦਰਤੀ ਚੀਜ਼ਾਂ ਦਾ ਸੇਵਨ ਕਰਨ ਨਾਲ ਰਾਹਤ ਮਿਲ ਸਕਦੀ ਹੈ



ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੰਜੀਰ ਦੇ ਦੋ ਤੋਂ ਤਿੰਨ ਟੁਕੜੇ ਰਾਤ ਨੂੰ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ



ਕਬਜ਼ ਦੀ ਸਮੱਸਿਆ 'ਚ ਵੀ ਪਪੀਤਾ ਖਾਣਾ ਫਾਇਦੇਮੰਦ ਹੁੰਦਾ ਹੈ। ਸਵੇਰੇ ਉੱਠਣ ਤੋਂ ਬਾਅਦ ਪਪੀਤਾ ਖਾਓ। ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਪੇਟ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੁੰਦਾ ਹੈ



ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਲੌਕੀ ਦੇ ਜੂਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ



ਕਬਜ਼ ਜਾਂ ਖਰਾਬ ਪਾਚਨ ਤੋਂ ਪੀੜਤ ਲੋਕਾਂ ਨੂੰ ਐਲੋਵੇਰਾ ਜੂਸ ਦਾ ਸੇਵਨ ਕਰਨ ਨਾਲ ਫਾਇਦਾ ਹੋ ਸਕਦਾ ਹੈ। ਐਲੋਵੇਰਾ ਵਿੱਚ ਵਿਟਾਮਿਨ ਏ, ਸੀ, ਈ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਵੀ ਪਾਏ ਜਾਂਦੇ ਹਨ



ਜੇਕਰ ਕਬਜ਼ ਦੀ ਸਮੱਸਿਆ ਹੈ ਤਾਂ ਨਿਯਮਿਤ ਰੂਪ ਨਾਲ ਤ੍ਰਿਫਲਾ ਪਾਊਡਰ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ