ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਵੇਰੇ ਉੱਠਦੇ ਹੀ ਲਗਾਤਾਰ ਛਿੱਕਾਂ ਆਉਂਦੀਆਂ ਹਨ। ਤਾਂ ਇਹ ਐਲਰਜੀ ਸਬੰਧੀ ਸਮੱਸਿਆ ਹੈ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ।

ਮਾਹਿਰਾਂ ਅਨੁਸਾਰ ਇਸ ਦੇ ਲੱਛਣ ਨੱਕ ’ਚ ਖੁਜਲੀ, ਵਾਰ-ਵਾਰ ਛਿੱਕਾਂ ਆਉਣਾ, ਜਲਨ ਅਤੇ ਅੱਖਾਂ ’ਚ ਪਾਣੀ ਆਉਣਾ ਹਨ।

ਇਸ ਸਮੱਸਿਆ ਦਾ ਮੁੱਖ ਕਾਰਨ ਕਿਸੇ ਕਿਸਮ ਦੀ ਐਲਰਜੀ ਹੈ, ਜਿਵੇਂ ਕਿ ਧੂੜ, ਧੂੰਆਂ, ਪਰਾਗ, ਪਾਲਤੂ ਜਾਨਵਰਾਂ ਦੇ ਵਾਲ ਆਦਿ ਹੋ ਸਕਦਾ ਹੈ।



ਐਲਰਜੀ ਉਦੋਂ ਹੁੰਦੀ ਹੈ ਜਦੋਂ ਸਾਡੀ ਇਮਿਊਨ ਸਿਸਟਮ ਕੁਝ ਤੱਤਾਂ ਨੂੰ ਨੁਕਸਾਨਦੇਹ ਸਮਝਦੀ ਹੈ ਅਤੇ ਉਨ੍ਹਾਂ ਦੇ ਪ੍ਰਤੀਕਰਮ ਵਜੋਂ ਰਸਾਇਣ ਛੱਡਦੀ ਹੈ।



ਇਹ ਐਲਰਜੀ ਅਕਸਰ ਸਵੇਰੇ ਜ਼ਿਆਦਾ ਹੁੰਦੀ ਹੈ ਕਿਉਂਕਿ ਰਾਤ ਨੂੰ ਨੱਕ ’ਚ ਬਲਗ਼ਮ ਜਮ੍ਹਾਂ ਹੋ ਜਾਂਦੀ ਹੈ ਤੇ ਸਵੇਰੇ ਉੱਠਦੇ ਹੀ ਨੱਕ ਸੰਵੇਦਨਸ਼ੀਲ ਹੋ ਜਾਂਦੀ ਹੈ।



ਜਾਣ ਲਓ ਇਸ ਦੇ ਲੱਛਣ - ਵਾਰ-ਵਾਰ ਛਿੱਕਾਂ ਆਉਣਾ,ਨੱਕ ’ਚ ਖੁਜਲੀ ਅਤੇ ਬੰਦ ਹੋਣਾ,



ਅੱਖਾਂ ’ਚ ਜਲਨ ਅਤੇ ਪਾਣੀ ਆਉਣਾ, ਗਲੇ ’ਚ ਖਰਾਸ਼, ਥਕਾਨ ਅਤੇ ਸਿਰਦਰਦ

ਅੱਖਾਂ ’ਚ ਜਲਨ ਅਤੇ ਪਾਣੀ ਆਉਣਾ, ਗਲੇ ’ਚ ਖਰਾਸ਼, ਥਕਾਨ ਅਤੇ ਸਿਰਦਰਦ

ਧੂੜ ਤੋਂ ਬਚਣ ਲਈ, ਨੱਕ ਦਾ ਮਾਸਕ ਪਹਿਨੋ ਅਤੇ ਧੂੜ ਭਰੀਆਂ ਥਾਵਾਂ 'ਤੇ ਜਾਣ ਤੋਂ ਬਚੋ।



ਸਵੇਰੇ ਉੱਠਣ ਤੋਂ ਬਾਅਦ ਕੋਸਾ ਪਾਣੀ ਪੀਓ। ਇਸ ਨਾਲ ਨੱਕ 'ਚ ਜਮ੍ਹਾ ਬਲਗਮ ਸਾਫ ਹੋ ਜਾਵੇਗਾ ਤੇ ਛਿੱਕਾਂ ਆਉਣ ਦੀ ਸਮੱਸਿਆ ਘੱਟ ਹੋਵੇਗੀ।



ਭਾਫ਼ ਲੈਣ ਨਾਲ ਨੱਕ ਦੇ ਅੰਦਰ ਜਮ੍ਹਾ ਬਲਗ਼ਮ ਸਾਫ਼ ਹੋ ਜਾਂਦਾ ਹੈ ਅਤੇ ਸਾਹ ਲੈਣ ’ਚ ਰਾਹਤ ਮਿਲਦੀ ਹੈ।



ਜੇਕਰ ਸਮੱਸਿਆ ਗੰਭੀਰ ਹੈ ਤਾਂ ਡਾਕਟਰ ਦੀ ਸਲਾਹ ਲਓ ਅਤੇ ਐਂਟੀਹਿਸਟਾਮਾਈਨ ਦਵਾਈਆਂ ਲਓ, ਜੋ ਐਲਰਜੀ ਦੇ ਲੱਛਣਾਂ ਨੂੰ ਘੱਟ ਕਰਨ ’ਚ ਮਦਦਗਾਰ ਹੁੰਦੀਆਂ ਹਨ।