ਜੇਕਰ ਤੁਹਾਨੂੰ ਵੀ ਫਰਿੱਜ ਵਿੱਚੋਂ ਪਾਣੀ ਕੱਢ ਕੇ ਫਟਾਫਟ ਪੀਣ ਦੀ ਆਦਤ ਹੈ ਤਾਂ ਸਾਵਧਾਨ ਹੋ ਜਾਓ।



ਕਿਉਂਕਿ ਤੁਹਾਡੀ ਇਹ ਆਦਤ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹੈ। ਜਾਣ ਲਓ ਇਹ ਮਾੜੇ ਪ੍ਰਭਾਵ



ਸਿਹਤ ਮਾਹਿਰਾਂ ਅਨੁਸਾਰ ਅੱਤ ਦੀ ਗਰਮੀ ਵਿੱਚ ਠੰਡਾ ਪਾਣੀ ਪੀਣ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਸਰੀਰ ਦੇ ਤਾਪਮਾਨ ਵਿੱਚ ਅਚਾਨਕ ਤਬਦੀਲੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ



ਬਹੁਤ ਜ਼ਿਆਦਾ ਠੰਡਾ ਪਾਣੀ ਜਾਂ ਠੰਡਾ ਕੋਈ ਡ੍ਰਿੰਕ ਪਦਾਰਥ ਖੂਨ ਦੀਆਂ ਨਾੜੀਆਂ ਦੇ ਸੁੰਗੜਨ ਦਾ ਕਾਰਨ ਬਣਦਾ ਹੈ



ਇਸ ਕਾਰਨ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਸਰੀਰ ਦਾ ਧਿਆਨ ਪਾਚਨ ਤੋਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵੱਲ ਜਾਂਦਾ ਹੈ



ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਠੰਡ ਪਾਣੀ ਨਾ ਪੀਓ। ਕਿਉਂਕਿ ਠੰਡ ਪਾਣੀ ਕਰਕੇ ਫੈਟ ਬਰਨ ਕਰਨ 'ਚ ਦਿੱਕਤ ਆਉਂਦੀ ਹੈ



ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਠੰਡਾ ਪਾਣੀ ਬਿਲਕੁਲ ਵੀ ਨਾ ਪੀਓ। ਤੁਹਾਨੂੰ ਸਿਰਫ਼ ਸਾਧਾਰਨ ਜਾਂ ਕੋਸਾ ਪਾਣੀ ਹੀ ਪੀਣਾ ਚਾਹੀਦਾ ਹੈ।



ਠੰਡਾ ਪਾਣੀ ਦਿਲ ਲਈ ਖਤਰਨਾਕ ਮੰਨਿਆ ਜਾਂਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ ਸੁੰਗੜਨ ਲੱਗਦੀਆਂ ਹਨ ਅਤੇ ਖੂਨ ਦਾ ਵਹਾਅ ਹੌਲੀ ਹੋਣ ਲੱਗਦਾ ਹੈ।



ਠੰਡਾ ਪਾਣੀ ਪੇਟ ਅਤੇ ਪਾਚਨ ਕਿਰਿਆ ਲਈ ਵੀ ਚੰਗਾ ਨਹੀਂ ਮੰਨਿਆ ਜਾਂਦਾ ਹੈ। ਠੰਡਾ ਪਾਣੀ ਪੀਣ ਨਾਲ ਵੱਡੀ ਅੰਤੜੀ ਸੁੰਗੜ ਜਾਂਦੀ ਹੈ ਅਤੇ ਇਸ ਨਾਲ ਪੇਟ ਸਾਫ਼ ਹੋਣ ਤੋਂ ਰੋਕਦਾ ਹੈ



ਅਜਿਹੀ ਸਥਿਤੀ ਵਿੱਚ ਕਬਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਖਰਾਬ ਪਾਚਨ ਕਾਰਨ ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ