ਭਾਰਤ ਦੇ ਵਿੱਚ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਨਾਲ ਹੁੰਦੀ ਹੈ ਤੇ ਦਿਨ ਦਾ ਅੰਤ ਵੀ ਚਾਹ ਦੇ ਕੱਪ ਨਾਲ ਹੁੰਦਾ ਹੈ।



ਕੁਝ ਲੋਕਾਂ ਨੂੰ ਚਾਹ ਪੀਣ ਦੀ ਅਜਿਹੀ ਆਦਤ ਹੁੰਦੀ ਹੈ ਕਿ ਉਹ ਉੱਠਦੇ ਹੀ ਬੈੱਡ-ਟੀ ਪੀਂਦੇ ਹਨ। ਪਰ ਅਜਿਹਾ ਕਰਨਾ ਤੁਹਾਡੀ ਸਿਹਤ ਦੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।



ਦੁੱਧ ਵਾਲੀ ਚਾਹ ਭਾਵੇਂ ਸਵਾਦ 'ਚ ਬਹੁਤ ਵਧੀਆ ਹੋਵੇ ਪਰ ਇਹ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾਉਂਦੀ ਹੈ। ਦੁੱਧ ਤੋਂ ਬਣੀ ਇਹ ਚਾਹ ਬਹੁਤ ਹੀ ਐਡਿਕਟਿਵ ਹੁੰਦੀ ਹੈ ਜਿਸ ਕਾਰਨ ਵਿਅਕਤੀ ਦਾ ਇਸ ਨੂੰ ਵਾਰ-ਵਾਰ ਪੀਣ ਦਾ ਮਨ ਕਰਦਾ ਹੈ।



ਚਾਹ 'ਚ ਕੈਫੀਨ ਮੌਜੂਦ ਹੁੰਦੀ ਹੈ ਜਿਸ ਨਾਲ ਬਲੌਟਿੰਗ ਦੀ ਸਮੱਸਿਆ ਹੋ ਸਕਦੀ ਹੈ। ਦੁੱਧ ਅਤੇ ਕੈਫੀਨ ਦੇ ਮਿਸ਼ਰਨ ਨਾਲ ਗੈਸ ਪ੍ਰੋਡਕਸ਼ਨ ਹੋਣ ਲਗਦੀ ਹੈ ਜਿਸ ਨਾਲ ਬਲੌਟਿੰਗ ਮਹਿਸੂਸ ਹੁੰਦੀ ਹੈ।



ਦੁੱਧ ਵਾਲੀ ਚਾਹ 'ਚ ਮੌਜੂਦ ਕੈਫੀਨ ਸਲੀਪ ਸਾਈਕਲ 'ਚ ਅੜਿੱਕਾ ਪਾਉਂਦਾ ਹੈ ਜਿਸ ਨਾਲ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਇਨਸੌਮਨੀਆ ਨਾਲ ਜੂਝਣਾ ਪੈ ਸਕਦਾ ਹੈ।



ਚਾਹ 'ਚ ਥੀਓਫਾਇਲਿਨ ਪਾਇਆ ਜਾਂਦਾ ਹੈ ਜੋ ਸਰੀਰ 'ਚ ਡੀਹਾਈਡਰੇਸ਼ਨ ਤੇ ਕਬਜ਼ ਦਾ ਕਾਰਨ ਬਣਦਾ ਹੈ।



ਦੁੱਧ ਅਤੇ ਚਾਹ ਪੱਤੀ ਇਕੱਠੇ ਕਈ ਪੌਸ਼ਟਿਕ ਤੱਤਾਂ ਨੂੰ ਜਜ਼ਬ ਹੋਣ ਤੋਂ ਰੋਕਦੇ ਹਨ ਜਿਸ ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਖਾਸ ਤੌਰ 'ਤੇ Iron ਤੇ zinc ਦੀ ਕਮੀ ਹੋ ਜਾਂਦੀ ਹੈ।



ਦੁੱਧ ਦੀ ਚਾਹ 'ਚ ਮੌਜੂਦ ਫੁੱਲ ਫੈਟ ਮਿਲਕ ਤੇ ਚੀਨੀ ਕਾਰਨ ਭਾਰ ਤੇਜ਼ੀ ਨਾਲ ਵਧਦਾ ਹੈ। ਇਸ ਲਈ ਜ਼ਿਆਦਾ ਚਾਹ ਪੀਣ ਨਾਲ ਵਜ਼ਨ ਉੱਤੇ ਵੀ ਅਸਰ ਪੈਂਦਾ ਹੈ।



ਹੋਰ ਸਮੱਸਿਆਵਾਂ ਦੇ ਨਾਲ ਦੁੱਧ ਦੀ ਚਾਹ ਦਾ ਸੇਵਨ ਕਰਨ ਨਾਲ ਸਿਰਦਰਦ, ਐਸਿਡਿਟੀ, ਉਲਟੀਆਂ, ਜੀਅ ਕੱਚਾ ਹੋਣਾ, ਭੁੱਖ ਨਾ ਲੱਗਣਾ, ਚਿੰਤਾ ਆਦਿ ਵਰਗੇ ਲੱਛਣ ਵੀ ਹੋ ਸਕਦੇ ਹਨ।