ਕਈ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਵਾਪਸ ਆਉਂਦੇ ਹੀ ਫਰਿੱਜ ਵਿੱਚੋਂ ਬੋਤਲ ਕੱਢ ਕੇ ਪਾਣੀ ਪੀਣ ਦੀ ਆਦਤ ਹੁੰਦੀ ਹੈ।



ਇਸ ਨੂੰ ਪੀਣ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਗਰਮੀ ਦੂਰ ਹੁੰਦੀ ਹੈ ਪਰ ਠੰਢੇ ਪਾਣੀ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।



ਇਸ ਨੂੰ ਪੀਣ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਗਰਮੀ ਦੂਰ ਹੁੰਦੀ ਹੈ ਪਰ ਠੰਢੇ ਪਾਣੀ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।



ਇਸ ਨਾਲ ਨਾ ਸਿਰਫ ਤੁਹਾਡਾ ਭਾਰ ਵਧ ਸਕਦਾ ਹੈ ਸਗੋਂ ਤੁਹਾਡੇ ਦਿਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।



ਠੰਢਾ ਪਾਣੀ ਤੁਹਾਡੇ ਪਾਚਨ ਤੰਤਰ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ।



ਠੰਢਾ ਪਾਣੀ ਨਿਯਮਤ ਤੌਰ 'ਤੇ ਪੀਣ ਨਾਲ ਭੋਜਨ ਨੂੰ ਪਚਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਪੇਟ ਦਰਦ, ਮਤਲੀ, ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।



ਠੰਢਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿਚ ਜਮ੍ਹਾ ਫੈਟ ਸਖ਼ਤ ਹੋ ਜਾਂਦਾ ਹੈ, ਜਿਸ ਨਾਲ ਚਰਬੀ ਨੂੰ ਬਰਨ ਕਰਨਾ ਮੁਸ਼ਕਲ ਹੋ ਜਾਂਦਾ ਹੈ।



ਠੰਢਾ ਪਾਣੀ ਪੀਣ ਨਾਲ, ਖਾਸ ਤੌਰ 'ਤੇ ਖਾਣ ਤੋਂ ਬਾਅਦ, ਵਾਧੂ ਬਲਗ਼ਮ ਪੈਦਾ ਹੁੰਦਾ ਹੈ, ਜੋ ਸਾਹ ਦੀ ਨਾਲੀ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਸੋਜਸ਼ ਦੀ ਲਾਗ ਦਾ ਕਾਰਨ ਬਣਦਾ ਹੈ।



ਠੰਡਾ ਪਾਣੀ ਰੀੜ੍ਹ ਦੀ ਹੱਡੀ ਦੀਆਂ ਸੰਵੇਦਨਸ਼ੀਲ ਤੰਤੂਆਂ ਨੂੰ ਠੰਢਾ ਕਰਦਾ ਹੈ, ਜੋ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ।



ਇਸ ਨਾਲ ਸਿਰ ਦਰਦ ਅਤੇ ਸਾਈਨਸ ਦੀ ਸਮੱਸਿਆ ਹੋ ਸਕਦੀ ਹੈ।