ਕਬਜ਼ ਇਕ ਸਾਧਾਰਨ ਸਿਹਤ ਸਮੱਸਿਆ ਹੈ ਜਿਸ ਨਾਲ ਕਈ ਲੋਕ ਅਕਸਰ ਜੂਝਦੇ ਹਨ। ਇਹ ਸਮੱਸਿਆ ਅਕਸਰ ਗਲਤ ਖਾਣ-ਪੀਣ ਤੇ ਖਰਾਬ ਲਾਈਫ ਸਟਾਈਲ ਕਾਰਨ ਹੁੰਦੀ ਹੈ।



ਕਬਜ਼ ਨਾਲ ਨਿਪਟਣ ਦੇ ਕਈ ਕੁਦਰਤੀ ਉਪਾਅ ਹਨ ਜਿਨ੍ਹਾਂ ਵਿਚੋਂ ਇਕ ਹੈ ਸਵੇਰੇ-ਸਵੇਰੇ ਪੁਦੀਨੇ ਦਾ ਪਾਣੀ ਪੀਣਾ। ਪੁਦੀਨਾ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ ਤੇ ਪਾਚਣ ਤੰਤਰ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ।



ਪੁਦੀਨਾ ਦੇ ਪੱਤੇ ਪਾਚਣ ਤੰਤਰ ਨੂੰ ਸ਼ਾਂਤ ਕਰਦੇ ਹਨ ਤੇ ਗੈਸ, ਕਬਜ਼ ਤੇ ਪੇਟ ਫੁੱਲ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੇ ਹਨ।



ਇਹ ਪਾਚਣ ਰਸਾਂ ਦੇ ਉਤਪਾਦਨ ਨੂੰ ਵਧਾ ਕੇ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ।



ਪੁਦੀਨਾ ਪਾਣੀ ਸਰੀਰ ਨੂੰ ਡਿਟਾਕਸ ਕਰਦਾ ਹੈ ਤੇ ਟਾਕਸਿਨਸ ਨੂੰ ਬਾਹਰ ਕੱਢਦਾ ਹੈ। ਇਹ ਲੀਵਰ ਨੂੰ ਹੈਲਦੀ ਰੱਖਣ ਵਿਚ ਮਦਦ ਕਰਦਾ ਹੈ ਤੇ ਸਰੀਰ ਤੋਂ ਹਾਨੀਕਾਰਕ ਤੱਤਾਂ ਨੂੰ ਕੱਢਦਾ ਹੈ।



ਸਵੇਰੇ-ਸਵੇਰੇ ਪੁਦੀਨਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਘੱਟ ਹੁੰਦੀ ਹੈ।



ਹਾਈਡ੍ਰੇਸ਼ਨ ਅੰਤੜੀਆਂ ਦੇ ਸੁਚਾਰੂ ਤੌਰ ਤੋਂ ਕੰਮ ਕਰਨ ਲਈ ਜ਼ਰੂਰੀ ਹੈ।



ਪੁਦੀਨੇ ਦੀ ਤਾਜ਼ਗੀ ਤੁਹਾਡੇ ਦਿਨ ਦੀ ਸ਼ੁਰੂਆਤ ਨੂੰ ਤਰੋਤਾਜ਼ਾ ਬਣਾਉਂਦੀ ਹੈ। ਇਸ ਦਾ ਤਾਜ਼ਗੀ ਭਰਪੂਰ ਸੁਆਦ ਅਤੇ ਖੁਸ਼ਬੂ ਮਾਨਸਿਕ ਅਤੇ ਸਰੀਰਕ ਊਰਜਾ ਨੂੰ ਵਧਾਉਂਦੀ ਹੈ।



ਪੁਦੀਨਾ ਪਾਣੀ ਬਣਾਉਣਾ ਬਹੁਤ ਹੀ ਆਸਾਨ ਹੈ। ਇਕ ਗਿਲਾਸ ਪਾਣੀ ਲਓ ਤੇ ਇਸ ਨੂੰ ਰਾਤ ਭਰ ਲਈ ਫਰਿਜ ਵਿਚ ਰੱਖ ਦਿਓ ਤਾਂ ਕਿ ਇਹ ਠੰਡਾ ਹੋ ਜਾਵੇ।



ਸਵੇਰੇ-ਸਵੇਰੇ ਇਸ ਪਾਣੀ ਵਿਚ ਪੁਦੀਨੇ ਦੇ ਪੱਤੇ ਪਾਓ। ਤੁਸੀਂ ਇਸ ਵਿਚ ਇਕ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਜਿਸ ਨਾਲ ਇਸ ਦਾ ਸੁਆਦ ਹੋਰ ਵੀ ਵਧ ਜਾਵੇਗਾ



Thanks for Reading. UP NEXT

ਲੀਚੀ ਤੋਂ ਇਲਾਵਾ ਇਸ ਦੀ ਗਿੱਟਕ ਵੀ ਫਾਇਦੇਮੰਦ, ਜਾਣੋ ਕਿਵੇਂ ਕਰਨੀ ਵਰਤੋਂ

View next story