ਜ਼ਿਆਦਾ ਥਕਾਵਟ, ਜ਼ੁਕਾਮ, ਬਦਲਦੇ ਮੌਸਮ, ਬੁਖਾਰ ਜਾਂ ਕਿਸੇ ਹੋਰ ਬਿਮਾਰੀ ਕਾਰਨ ਲੋਕਾਂ ਨੂੰ ਅਕਸਰ ਸਿਰਦਰਦ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਸਿਰ ਦਰਦ ਹੁੰਦਾ ਹੈ ਤੇ ਫਿਰ ਦੂਰ ਵੀ ਹੋ ਜਾਂਦਾ ਹੈ।



ਕੁੱਝ ਲੋਕ ਗੰਭੀਰ ਸਿਰਦਰਦ ਤੋਂ ਪੀੜਤ ਹੁੰਦੇ ਹਨ ਤੇ ਅਕਸਰ ਦਵਾਈਆਂ ਲੈਂਦੇ ਹਨ, ਕਈ ਵਾਰ ਇਹ ਸਿਰ ਦਰਦ ਬ੍ਰੇਨ ਟਿਊਮਰ ਦਾ ਸੰਕੇਤ ਵੀ ਹੋ ਸਕਦਾ ਹੈ।



ਜੇਕਰ ਕਿਸੇ ਨੂੰ ਅਕਸਰ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਨੂੰ ਆਮ ਸਿਰ ਦਰਦ ਅਤੇ ਬ੍ਰੇਨ ਟਿਊਮਰ ਕਾਰਨ ਹੋਣ ਵਾਲੇ ਸਿਰ ਦਰਦ ’ਚ ਫਰਕ ਜ਼ਰੂਰ ਪਤਾ ਹੋਣਾ ਚਾਹੀਦਾ ਹੈ



ਆਓ ਜਾਣਦਾ ਹਾਂ ਨਰਮਲ ਸਿਰ ਦਰਦ ਅਤੇ ਬ੍ਰੇਨ ਟਿਊਮਰ ਵਾਲੇ ਦਰਦ 'ਚ ਕੀ ਫਰਕ ਹੁੰਦਾ ਹੈ।



ਜੇਕਰ ਸਿਰਦਰਦ ਦੇ ਸਮੇਂ ਦੋ ਵਿਸ਼ੇਸ਼ ਕਿਸਮ ਦੇ ਲੱਛਣ ਦਿਖਾਈ ਦੇਣ ਤਾਂ ਇਸ ਨੂੰ ਲਾਲ ਸੰਕੇਤ ਸਮਝਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਦਿਮਾਗ ਦੇ ਅੰਦਰੂਨੀ ਹਿੱਸੇ ਜਾਂ ਬ੍ਰੇਨ ਟਿਊਮਰ ’ਚ ਵੀ ਖੂਨ ਨਿਕਲ ਸਕਦਾ ਹੈ



ਦੱਸ ਦਈਏ ਕਿ ਜੇਕਰ ਸਿਰਦਰਦ ਵੱਖਰਾ ਮਹਿਸੂਸ ਹੁੰਦਾ ਹੈ, ਅਜਿਹਾ ਲੱਗਦਾ ਹੈ ਕਿ ਸਿਰਦਰਦ ਅਚਾਨਕ ਆ ਗਿਆ



ਪੂਰੇ ਸਰੀਰ ਨੂੰ ਹਿਲਾ ਕੇ ਰੱਖ ਦਿੱਤਾ ਜਾਂ ਇਹ ਆਮ ਸਿਰਦਰਦ ਦੇ ਮੁਕਾਬਲੇ ਜ਼ਿਆਦਾ ਦੇਰ ਤੱਕ ਜਾਰੀ ਰਹੇ, ਤਾਂ ਇਸ ਦਾ ਮਤਲਬ ਹੈ ਖੂਨ ਵਗਣਾ ਜਾਂ ਟਿਊਮਰ ਹੋ ਸਕਦਾ ਹੈ ਦਿਮਾਗ ਦੇ ਅੰਦਰੂਨੀ ਹਿੱਸੇ ’ਚ ਬਲੀਡਿੰਗ ਜਾਂ ਟਿਊਮਰ ਹੋ ਸਕਦਾ ਹੈ।

ਇਸ ਨੂੰ ਥੰਡਰਕਲੈਪ ਸਿਰ ਦਰਦ ਵਜੋਂ ਜਾਣਿਆ ਜਾਂਦਾ ਹੈ। ਇਹ ਦਰਦ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਿਰ ਅਚਾਨਕ ਕਿਸੇ ਚੀਜ਼ ਨਾਲ ਟਕਰਾ ਗਿਆ ਹੋਵੇ ਅਤੇ ਤੇਜ਼ ਦਰਦ ਸ਼ੁਰੂ ਹੋ ਗਿਆ ਹੋਵੇ।



ਜੇਕਰ ਤੇਜ਼ ਦਰਦ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸਿਰ ਦੇ ਅੰਦਰ ਖੂਨ ਦੀ ਨਾੜੀ ਫਟ ਗਈ ਹੈ ਅਤੇ ਅੰਦਰੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਹੈ।



ਇਸ ਕਾਰਨ ਵਿਅਕਤੀ ਲੰਬੇ ਸਮੇਂ ਲਈ ਅਪਾਹਜ ਹੋ ਸਕਦਾ ਹੈ ਜਾਂ ਅਜਿਹੀ ਸਥਿਤੀ ’ਚ ਕੋਮਾ ਜਾਂ ਮੌਤ ਵੀ ਹੋ ਸਕਦੀ ਹੈ।