ਗਰਮੀ ਦਾ ਕਹਿਰ ਥੰਮਣ ਦੇ ਕੋਈ ਸੰਕੇਤ ਨਹੀਂ ਦਿਖਾਉਂਦਾ। ਅਜਿਹੇ 'ਚ ਗੱਡੀਆਂ,ਏਸੀ ਅਤੇ ਮੋਬਾਈਲ ਫਟਣ ਵਰਗੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਵਾਹਨ ਨੂੰ ਅੱਗ ਲੱਗਣ ਜਾਂ ਫ਼ੋਨ ਦੇ ਧਮਾਕੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜ਼ਿਆਦਾਤਰ ਲੋਕ ਆਪਣੀ ਕਾਰ 'ਚ ਪਾਣੀ ਦੀ ਬੋਤਲ ਰੱਖਦੇ ਹਨ ਪਰ ਇਹ ਆਦਤ ਤੁਹਾਨੂੰ ਪਰੇਸ਼ਾਨੀ 'ਚ ਪਾ ਸਕਦੀ ਹੈ। ਇਸ ਕਾਰਨ ਕਾਰ 'ਚ ਧਮਾਕਾ ਹੋ ਸਕਦਾ ਹੈ, ਅਜਿਹੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕਾਰ 'ਚ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਅਤੇ ਇਸ ਨਾਲ ਕਿਸ ਤਰ੍ਹਾਂ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਆਪਣੀ ਕਾਰ ਨੂੰ ਧੁੱਪ 'ਚ ਪਾਰਕ ਕਰਦੇ ਹੋ ਤਾਂ ਉਸ 'ਚ ਪਲਾਸਟਿਕ ਦੀ ਬੋਤਲ ਰੱਖਣ ਦੀ ਗਲਤੀ ਨਾ ਕਰੋ। ਇੰਨਾ ਹੀ ਨਹੀਂ ਜੇਕਰ ਤੁਸੀਂ ਪਾਣੀ ਪੀ ਲਿਆ ਹੈ ਤਾਂ ਉਸ ਬੋਤਲ ਨੂੰ ਨਾਲ ਹੀ ਬਾਹਰ ਸੁੱਟ ਦਿਓ ਜੇਕਰ ਤੁਸੀਂ ਇਸ ਬੋਤਲ ਨੂੰ ਕਾਰ 'ਚ ਛੱਡ ਦਿੰਦੇ ਹੋ ਤਾਂ ਇਸ ਨਾਲ ਕਾਰ 'ਚ ਅੱਗ ਵੀ ਲੱਗ ਸਕਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਾਣੀ ਬੋਤਲ ਨਾਲ ਅੱਗ ਕਿਵੇਂ ਲੱਗ ਸਕਦੀ ਹੈ। ਦਰਅਸਲ ਪਲਾਸਟਿਕ ਦੀ ਬੋਤਲ ਕਾਰ ਵਿੱਚ ਇੱਕ ਮੈਗੀ ਮੈਗਨੀਫਾਈਂਗ ਗਲਾਸ ਦੀ ਤਰ੍ਹਾਂ ਕੰਮ ਕਰਦੀ ਹੈ। ਸਿੱਧੀ ਧੁੱਪ ਬੋਤਲ 'ਤੇ ਪੈਂਦੀ ਹੈ ਅਤੇ ਇਹ ਰਿਐਕਟ ਕਰਦੀ ਹੈ, ਜਿਸ ਕਾਰਨ ਕਾਰ ਦੀ ਸੀਟ ਨੂੰ ਅੱਗ ਲੱਗ ਸਕਦੀ ਹੈ। ਜੇਕਰ ਤੁਹਾਡੀ ਬੋਤਲ ਕੋਲਡ ਡਰਿੰਕ ਦੀ ਹੈ ਤਾਂ ਇਹ ਨੁਕਸਾਨਦੇਹ ਵੀ ਸਾਬਤ ਹੋ ਸਕਦੀ ਹੈ। ਇਸ ਦੇ ਤਾਪਮਾਨ ਕਾਰਨ ਫਟਣ ਦੀ ਸੰਭਾਵਨਾ ਵੱਧ ਸਕਦੀ ਹੈ। ਇੰਨੀ ਗਰਮੀ ਵਿੱਚ ਕਾਰ ਵਿੱਚ ਲਾਈਟਰ ਰੱਖਣ ਦਾ ਮਤਲਬ ਵੀ ਤੁਹਾਡੀ ਕਾਰ ਨੂੰ ਮੁਸੀਬਤ ਵਿੱਚ ਪਾਉਣਾ ਹੈ। ਤੇਜ਼ ਧੁੱਪ ਵਿੱਚ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹੈਂਡ ਸੈਨੀਟਾਈਜ਼ਰ ਰੱਖਣ ਨਾਲ ਤੁਹਾਡੇ ਹੱਥਾਂ 'ਤੇ ਕੀਟਾਣੂ ਮਰੇ ਜਾਂ ਨਾ ਮਰੇ ਪਰ ਇਹ ਯਕੀਨੀ ਤੌਰ 'ਤੇ ਕਾਰ ਵਿਚ ਅੱਗ ਦਾ ਕਾਰਨ ਬਣ ਸਕਦਾ ਹੈ।