ਅਕਸਰ ਅਸੀਂ ਦੇਖਦੇ ਹਾਂ ਕਿ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਅਸੀਂ ਥੋੜ੍ਹਾ ਸੁਸਤ ਮਹਿਸੂਸ ਕਰਦੇ ਹਾਂ ਜਾਂ ਹਲਕੀ ਝਪਕੀ ਲੈਣਾ ਸ਼ੁਰੂ ਕਰ ਦਿੰਦੇ ਹਾਂ। ਕੁਝ ਲੋਕ ਹਰ ਰੋਜ਼ ਦੁਪਹਿਰ ਦੀ ਨੀਂਦ ਜ਼ਰੂਰ ਲੈਂਦੇ ਹਨ।



। ਇਹ ਉਨ੍ਹਾਂ ਦੀ ਰੁਟੀਨ ਦਾ ਹਿੱਸਾ ਹੁੰਦਾ ਹੈ, ਪਰ ਕੁਝ ਖਾਸ ਮਾਮਲਿਆਂ 'ਚ ਇਹ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਜੇਕਰ ਤੁਹਾਨੂੰ ਵੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਇਨ੍ਹਾਂ ਬਿਮਾਰੀਆਂ ਤੋਂ ਸਾਵਧਾਨ ਹੋ ਜਾਓ।



ਖਾਣਾ ਖਾਣ ਤੋਂ ਬਾਅਦ ਵਿਅਕਤੀ ਥੋੜ੍ਹਾ ਸੁਸਤ ਜਾਂ ਥਕਾਵਟ ਮਹਿਸੂਸ ਕਰਦਾ ਹੈ ਕਿਉਂਕਿ ਸਰੀਰ ਦੀ ਊਰਜਾ ਉਸ ਨੂੰ ਹਜ਼ਮ ਕਰਨ 'ਚ ਇਸਤੇਮਾਲ ਹੁੰਦੀ ਹੈ।



ਦਿਮਾਗ ਨੂੰ ਖੂਨ ਦਾ ਪ੍ਰਵਾਹ ਘੱਟ ਹੋਣ ਕਾਰਨ ਸਰੀਰ ਥੋੜ੍ਹਾ ਕਮਜ਼ੋਰ ਹੋ ਜਾਂਦਾ ਹੈ। ਜੇਕਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਨੀਂਦ ਆਉਣ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।



ਇਹ ਸਮੱਸਿਆ ਡਾਇਬਟੀਜ਼, ਹਾਈਪੋਥਾਇਰਾਇਡਿਜ਼ਮ, ਸਲੀਪ ਐਪਨੀਆ, ਅਨੀਮੀਆ, ਡਿਪਰੈਸ਼ਨ ਆਦਿ ਕਾਰਨ ਵੀ ਹੋ ਸਕਦੀ ਹੈ।



ਦੁਪਹਿਰ ਨੂੰ ਬਹੁਤ ਜ਼ਿਆਦਾ ਫੈਟ ਵਾਲੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਭੋਜਨ 'ਚ ਪ੍ਰੋਟੀਨ ਤੇ ਫਾਈਬਰ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।



ਭੋਜਨ 'ਚ ਬਹੁਤ ਜ਼ਿਆਦਾ ਖੰਡ ਤੇ ਕਾਰਬੋਹਾਈਡ੍ਰੇਟਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਰੀਰ ਨੂੰ ਇਨ੍ਹਾਂ ਨੂੰ ਪਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।



ਸਰੀਰ ਨੂੰ ਊਰਜਾਵਾਨ ਰੱਖਣ ਲਈ ਹਰ ਰੋਜ਼ ਘੱਟੋ-ਘੱਟ 30 ਤੋਂ 40 ਮਿੰਟ ਕਸਰਤ ਕਰਨੀ ਚਾਹੀਦੀ ਹੈ। ਕਾਰਡੀਓ ਕਸਰਤ ਕਰਨ ਨਾਲ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜੋ ਸਰੀਰ ਦੀ ਅੰਦਰੂਨੀ ਸਫਾਈ ਵਿੱਚ ਮਦਦ ਕਰਦਾ ਹੈ।



ਸੰਤੁਲਿਤ ਤੇ ਨਿਯਮਤ ਜੀਵਨਸ਼ੈਲੀ ਦੀ ਪਾਲਣਾ ਕਰਨੀ ਚਾਹੀਦੀ ਹੈ।



ਤਣਾਅ ਦੂਰ ਕਰਨ ਲਈ ਯੋਗਾ, ਪ੍ਰਾਣਾਯਾਮ ਤੇ ਧਿਆਨ ਵਰਗੀਆਂ ਤਕਨੀਕਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ।



Thanks for Reading. UP NEXT

ਗੁੱਸਾ ਆਉਣ ਤੇ ਆਪਣੇ ਆਪ ਨੂੰ ਇਹਨਾਂ ਤਰੀਕਿਆਂ ਨਾਲ ਕਰੋ ਸ਼ਾਂਤ

View next story