ਇਨ੍ਹੀਂ ਦਿਨੀਂ ਲੋਕਾਂ 'ਚ ਨਾਨ-ਸਟਿਕ ਭਾਂਡਿਆਂ ਦਾ ਰੁਝਾਨ ਕਾਫੀ ਵੱਧ ਗਿਆ ਹੈ। ਇਨ੍ਹਾਂ ਭਾਂਡਿਆਂ ਦੀ ਵਰਤੋਂ ਕਰਨ ਨਾਲ ਭੋਜਨ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ।



ਇਸ ਦੇ ਵਿੱਚ ਖਾਣਾ ਚਿਪਕਦਾ ਜਾਂ ਸੜਦਾ ਨਹੀਂ ਹੈ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਲਗਭਗ ਹਰ ਘਰ 'ਚ ਨਾਨ-ਸਟਿਕ ਬਰਤਨ ਆਸਾਨੀ ਨਾਲ ਮਿਲ ਜਾਂਦੇ ਹਨ।



ਭਾਵੇਂ ਇਹ ਬਰਤਨ ਤੁਹਾਡੇ ਕੰਮ ਨੂੰ ਆਸਾਨ ਬਣਾਉਂਦੇ ਹਨ ਪਰ ਇਹ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।



ਨਾਨ-ਸਟਿਕ ਬਰਤਨਾਂ ਦੀ ਲਗਾਤਾਰ ਵਰਤੋਂ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।



ਨਾਨਸਟਿਕ ਕੁੱਕਵੇਅਰ 'ਚ PFOA ਹੁੰਦਾ ਹੈ ਜੋ ਕਿ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ। ਇਹ ਥਾਇਰਾਇਡ ਵਿਕਾਰ, ਗੁਰਦੇ ਤੇ ਜਿਗਰ ਦੀਆਂ ਬਿਮਾਰੀਆਂ, ਛਾਤੀ, ਪ੍ਰੋਸਟੇਟ ਤੇ ਅੰਡਕੋਸ਼ ਦੇ ਕੈਂਸਰ ਲਈ ਜ਼ਿੰਮੇਵਾਰ ਹੁੰਦਾ ਹੈ।



ਨਾਨ-ਸਟਿਕ ਉਤਪਾਦਾਂ 'ਚ ਵਰਤੇ ਜਾਣ ਵਾਲੇ ਪੀਐਫਸੀ, ਜੋ ਕਿ ਗਰਭ ਅਵਸਥਾ ਲਈ ਘਾਤਕ ਸਿੱਧ ਹੋ ਸਕਦੇ ਹਨ। ਇਸ ਨਾਲ ਬੱਚੇ ਦਾ ਭਾਰ ਘੱਟ ਸਕਦਾ ਹੈ।



ਇਮਿਊਨ ਡਿਸਫੰਕਸ਼ਨ ਜਾਂ ਪ੍ਰੀ-ਐਕਲੈਂਪਸੀਆ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।



ਪੌਲੀਟੇਟ੍ਰਾਫਲੂਰੋਇਥੀਲੀਨ ਨੂੰ ਆਮ ਤੌਰ 'ਤੇ ਟੇਫਲੋਨ ਕਿਹਾ ਜਾਂਦਾ ਹੈ। ਇਹ PFOA ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ, ਜੋ ਸਿਹਤ ਲਈ ਜ਼ਹਿਰੀਲਾ ਹੁੰਦਾ ਹੈ।



ਰੋਜ਼ਾਨਾ ਟੇਫਲੋਨ 'ਚ ਖਾਣਾ ਪਕਾਉਣ ਨਾਲ ਇਹ ਜ਼ਹਿਰੀਲਾ ਰਸਾਇਣ ਸਮੇਂ ਦੇ ਨਾਲ ਸਰੀਰ 'ਚ ਜਮ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜੋ ਬਿਮਾਰੀਆਂ ਦਾ ਕਾਰਨ ਬਣਦਾ ਹੈ।



ਖਰਾਬ ਹੋਏ ਨਾਨ-ਸਟਿਕ ਪੈਨ ਨੂੰ ਤੁਰੰਤ ਬਦਲ ਦਿਓ। ਨੁਕਸਾਨ ਜਾਂ ਤਰੇੜਾਂ ਦੀ ਦਿੱਖ ਦਾ ਮਤਲਬ ਹੈ ਕਿ ਖਤਰਨਾਕ PFOA ਦੀ ਪਰਤ ਟੁੱਟ ਗਈ ਹੈ, ਜੋ ਕਿ ਭੋਜਨ ਨੂੰ ਪਕਾਉਣ ਦੇ ਨਾਲ ਦੂਸ਼ਿਤ ਕਰ ਰਹੀ ਹੈ। ਇਹ ਜ਼ਹਿਰੀਲੇ ਪਦਾਰਥ ਛੱਡਦੇ ਹਨ ਜੋ ਭੋਜਨ ਨੂੰ ਦੂਸ਼ਿਤ ਕਰਦੇ ਹਨ , ਜਿਸ ਕਰਕੇ ਤੁਸੀਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।