ਪੰਜਾਬੀ ਗਰਮ ਮਸਾਲਾ ਲਗਭਗ ਤੁਹਾਨੂੰ ਹਰ ਘਰ ਵਿੱਚ ਆਸਾਨੀ ਨਾਲ ਮਿਲ ਜਾਵੇਗਾ।



ਤੁਹਾਨੂੰ ਦੱਸ ਦੇਈਏ ਕਿ ਇਸ ਮਸਾਲੇ ਨੂੰ ਬਣਾਉਣ ਲਈ ਕੁੱਝ ਖਾਸ ਸੁੱਕੇ ਮਸਾਲਿਆਂ ਨੂੰ ਭੁੰਨ ਕੇ ਪੀਸਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੀ ਖਾਸ ਰੈਸਿਪੀ ਦੱਸਾਂਗੇ।



ਇਸ ਪਾਊਡਰ ਵਾਲੇ ਮਸਾਲੇ ਨੂੰ ਭੋਜਨ 'ਚ ਮਿਲਾ ਕੇ ਤੁਸੀਂ ਭੋਜਨ ਦਾ ਸੁਆਦ ਅਤੇ ਖੁਸ਼ਬੂ ਵਧਾ ਸਕਦੇ ਹੋ।



ਪੰਜਾਬੀ ਗਰਮ ਮਸਾਲਾ ਬਣਾਉਣ ਲਈ ਅੱਧਾ ਕੱਪ ਕਾਲੀ ਮਿਰਚ, ਅੱਧਾ ਕੱਪ ਜੀਰਾ, ਅੱਧਾ ਕੱਪ ਧਨੀਆ, ¼ ਕੱਪ ਸੌਂਫ ਦੇ ​​ਬੀਜ, 8-10 ਹਰੀ ਇਲਾਇਚੀ, 10-12 ਲੌਂਗ, 3-4 ਦਾਲਚੀਨੀ ਦੇ ਟੁੱਕੜੇ ਅਤੇ 1 ਚਮਚ ਸੁੰਢ ਪਾਊਡਰ ਲਓ।



ਪੰਜਾਬੀ ਗਰਮ ਮਸਾਲਾ ਤਿਆਰ ਕਰਨ ਲਈ ਕਾਲੀ ਮਿਰਚ ਨੂੰ ਇਕ ਪੈਨ ਵਿਚ 4-5 ਮਿੰਟ ਲਈ ਮੱਧਮ ਅੱਗ 'ਤੇ ਸੁੱਕ ਭੁੰਨ ਲਓ।



ਕਾਲੀ ਮਿਰਚ ਨੂੰ ਠੰਡਾ ਹੋਣ ਲਈ ਰੱਖੋ ਅਤੇ ਜੀਰਾ, ਸੌਂਫ ਅਤੇ ਧਨੀਆ ਇਕ-ਇਕ ਕਰਕੇ ਭੁੰਨ ਲਓ। ਇਸ ਤੋਂ ਬਾਅਦ ਇਲਾਇਚੀ, ਲੌਂਗ ਅਤੇ ਦਾਲਚੀਨੀ ਨੂੰ ਇਕੱਠੇ ਭੁੰਨ ਲਓ।



ਹੁਣ ਇਸ ਦੇ ਠੰਡਾ ਹੋਣ ਤੋਂ ਬਾਅਦ ਸੁੰਢ ਪਾਊਡਰ ਨੂੰ ਮਿਲਾਓ ਅਤੇ ਹਰ ਚੀਜ਼ ਨੂੰ ਗ੍ਰਾਈਂਡਰ 'ਚ ਪੀਸ ਲਓ।



ਤੁਹਾਡਾ ਪੰਜਾਬੀ ਗਰਮ ਮਸਾਲਾ ਤਿਆਰ ਹੈ।



ਇਸਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰੋ ਅਤੇ ਜਦੋਂ ਵੀ ਭੋਜਨ ਤਿਆਰ ਕਰ ਰਹੇ ਹੋ ਤਾਂ ਇਸ ਦੀ ਵਰਤੋਂ ਕਰ ਸਕਦੇ ਹੋ।



ਇਹ ਸਾਰੇ ਮਸਾਲੇ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਖਾਣੇ ਨੂੰ ਪਚਣ ਵਿੱਚ ਵੀ ਸਹਾਇਤਾ ਕਰਦੇ ਹਨ। ਹਿਸਾਬ ਸਿਰ ਦਾ ਹੀ ਮਸਾਲਾ ਪਾਉਣਾ ਚਾਹੀਦਾ ਹੈ। ਜ਼ਿਆਦਾ ਵਰਤੋਂ ਨਾਲ ਕਈ ਵਾਰ ਫਾਇਦੇ ਦੀ ਥਾਂ ਨੁਕਸਾਨ ਵੀ ਹੋ ਸਕਦਾ ਹੈ।