ਕੈਂਸਰ ਇਕ ਗੰਭੀਰ ਬਿਮਾਰੀ ਹੈ, ਜਿਸ ਦੀਆਂ ਵੱਖ-ਵੱਖ ਕਿਸਮਾਂ ਦੁਨੀਆ ਭਰ ਵਿੱਚ ਪਾਈ ਜਾਂਦੀਆਂ ਹਨ।

ਬਲੱਡ ਕੈਂਸਰ ਇਸ ਬਿਮਾਰੀ ਦੀ ਇੱਕ ਗੰਭੀਰ ਕਿਸਮ ਹੈ, ਜਿਸ ਨੂੰ Hematologic cancer ਵੀ ਕਿਹਾ ਜਾਂਦਾ ਹੈ।

ਬਲੱਡ ਕੈਂਸਰ 'ਚ ਖੂਨ, ਬੋਨ ਮੈਰੋ ਤੇ ਲਸਿਕਾ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਕਿਸਮਾਂ ਦੇ ਕੈਂਸਰ ਸ਼ਾਮਲ ਹੁੰਦੇ ਹਨ ਜਿਵੇਂ ਕਿ ਲਿਊਕੇਮੀਆ, ਲਿਮਫੋਮਾ ਤੇ ਮਾਈਲੋਮਾ।



ਇਨ੍ਹਾਂ ਸਾਰੇ ਕੈਂਸਰਾਂ ਦੇ ਸ਼ੁਰੂਆਤੀ ਲੱਛਣ ਅਕਸਰ ਇੱਕੋ ਜਿਹੇ ਹੁੰਦੇ ਹਨ, ਜੋ ਅਸਪਸ਼ਟ ਦਿਖਾਈ ਦੇ ਸਕਦੇ ਹਨ ਜਾਂ ਹੋਰ ਆਮ ਬਿਮਾਰੀਆਂ ਦੇ ਸਮਾਨ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਛੇਤੀ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ।



ਜੇਕਰ ਤੁਹਾਨੂੰ ਵੀ ਦੱਸੇ ਹੋਏ ਲੱਛਣ ਨਜ਼ਰ ਆ ਰਹੇ ਹਨ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਆਓ ਜਾਣਦੇ ਹਾਂ ਇਨ੍ਹਾਂ ਲੱਛਣਾਂ ਬਾਰੇ-

ਵਾਰ-ਵਾਰ ਇਨਫੈਕਸ਼ਨ ਹੋਣੀ, ਸੱਟ ਜਾਂ ਬਲੀਡਿੰਗ, ਸੁੱਜੇ ਹੋਏ ਲਿੰਫ ਨੋਡਸ, ਹੱਡੀਆਂ 'ਚ ਦਰਦ, ਪੀਲਾਪਣ ਜਾਂ ਅਨੀਮੀਆ, ਬੁਖਾਰ ਤੇ ਰਾਤ ਨੂੰ ਪਸੀਨਾ ਆਉਣਾ



ਬਲੱਡ ਕੈਂਸਰ ਦਾ ਸ਼ੱਕ ਹੋਣ 'ਤੇ ਅਕਸਰ ਇਹ ਪਹਿਲਾ ਟੈਸਟ ਹੁੰਦਾ ਹੈ। CBC ਖੂਨ 'ਚ ਲਾਲ ਰਕਤਾਣੂਆਂ, ਚਿੱਟੇ ਰਕਤਾਣੂਆਂ ਤੇ ਪਲੇਟਲੈਟਸ ਦੇ ਪੱਧਰ ਨੂੰ ਮਾਪਦਾ ਹੈ। ਅਸਧਾਰਨ ਗਿਣਤੀ ਖੂਨ ਦੇ ਕੈਂਸਰ ਦਾ ਸੰਕੇਤ ਦੇ ਸਕਦੀ ਹੈ।

ਬੋਨ ਮੈਰੋ ਬਾਇਓਪਸੀ 'ਚ ਕੈਂਸਰ ਸੈੱਲਾਂ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਬੋਨ ਮੈਰੋ ਦਾ ਛੋਟਾ ਜਿਹਾ ਨਮੂਨਾ ਆਮ ਤੌਰ 'ਤੇ ਕਮਰ ਦੀ ਹੱਡੀ ਤੋਂ ਹਟਾਇਆ ਜਾਂਦਾ ਹੈ। ਇਹ ਟੈਸਟ ਲਿਊਕੇਮੀਆ, ਲਿਮਫੋਮਾ ਤੇ ਮਾਈਲੋਮਾ ਦੇ ਨਿਦਾਨ ਲਈ ਜ਼ਰੂਰੀ ਹੈ।

Flow Cytometry: ਇਹ ਟੈਸਟ ਖੂਨ ਜਾਂ ਬੋਨ ਮੈਰੋ ਦੇ ਨਮੂਨੇ 'ਚ ਸੈੱਲਾਂ ਦੀਆਂ ਭੌਤਿਕ ਤੇ ਰਸਾਇਣਕ ਗੁਣਾਂ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਕੈਂਸਰ ਸੈੱਲਾਂ ਦੀ ਸਤ੍ਹਾ 'ਤੇ ਵਿਸ਼ੇਸ਼ ਨਿਸ਼ਾਨਾਂ ਦੀ ਪਛਾਣ, ਨਿਦਾਨ ਤੇ ਵਰਗੀਕਰਨ 'ਚ ਮਦਦ ਕਰਦਾ ਹੈ।



ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਲਿੰਫ ਨੋਡਜ਼ 'ਚ ਸੋਜ, ਟਿਊਮਰ ਜਾਂ ਕੈਂਸਰ ਦੇ ਹੋਰ ਲੱਛਣਾਂ ਦੀ ਜਾਂਚ ਕਰਨ ਲਈ ਐਕਸ-ਰੇ, ਸੀਟੀ ਸਕੈਨ ਜਾਂ ਪੀਈਟੀ ਸਕੈਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਹੁੰਦਾ ਹੈ ਇਮੇਜਿੰਗ ਟੈਸਟ।



ਸਾਇਟੋਜੈਨੇਟਿਕ ਟੈਸਟ ਜੈਨੇਟਿਕ ਅਸਧਾਰਨਤਾਵਾਂ ਦੀ ਪਛਾਣ ਕਰਨ ਲਈ ਖੂਨ ਜਾਂ ਬੋਨ ਮੈਰੋ ਸੈੱਲਾਂ ਦੇ ਕ੍ਰੋਮੋਸੋਮ ਦੀ ਜਾਂਚ ਕਰਦਾ ਹੈ ਜੋ ਬਲੱਡ ਕੈਂਸਰ ਦੀ ਮੌਜੂਦਗੀ ਨੂੰ ਦਰਸਾਉਂਦੇ ਹਨ