ਬਰਸਾਤ ਦੇ ਮੌਸਮ 'ਚ ਨਮੀ ਤੇਜ਼ੀ ਨਾਲ ਫੈਲਦੀ ਹੈ। ਖਾਸ ਤੌਰ 'ਤੇ ਜੇਕਰ ਨਮੀ ਖਾਣ-ਪੀਣ ਦੀਆਂ ਵਸਤੂਆਂ ਵਿੱਚ ਆ ਜਾਵੇ ਤਾਂ ਸਾਮਾਨ ਖਰਾਬ ਹੋ ਜਾਂਦਾ ਹੈ। ਅਕਸਰ ਕੌਫੀ ਦੇ ਜਾਰ, ਮੇਜ਼ 'ਤੇ ਰੱਖੇ ਨਮਕ ਦੇ ਡੱਬੇ ਅਤੇ ਬਿਸਕੁਟ ਅਤੇ ਸਨੈਕਸ ਵਿਚ ਨਮੀ ਆ ਜਾਂਦੀ ਹੈ।



ਇਸ ਲਈ ਇਨ੍ਹਾਂ ਵਸਤੂਆਂ ਲਈ ਇਹ ਉਪਾਅ ਅਪਣਾਏ ਜਾ ਸਕਦੇ ਹਨ। ਜਿਸ ਨਾਲ ਨਮੀ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਸਾਮਾਨ ਖਰਾਬ ਹੋਣ ਤੋਂ ਵੀ ਬਚੇਗਾ। ਤਾਂ ਆਓ ਜਾਣਦੇ ਹਾਂ ਕੌਫੀ ਜਾਂ ਨਮਕ 'ਚ ਨਮੀ ਹੋਣ 'ਤੇ ਕੀ ਕਰਨਾ ਚਾਹੀਦਾ ਹੈ।



ਜੇਕਰ ਤੁਸੀਂ ਨਮਕ ਦੇ ਡੱਬੇ ਨੂੰ ਨਮੀ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਨਮਕ ਦੇ ਡੱਬੇ ਵਿੱਚ ਬਹੁਤ ਘੱਟ ਨਮਕ ਰੱਖਣ ਦੇ ਨਾਲ ਇੱਕ ਚਮਚ ਵੀ ਰੱਖੋ।



ਨਮਕ ਦੇ ਡੱਬੇ ਵਿਚ ਇਕ ਚਮਚ ਚੌਲ ਵੀ ਪਾ ਦਿਓ। ਇਸ ਨਾਲ ਨਮਕ ਵਿਚ ਨਮੀ ਨਹੀਂ ਰਹੇਗੀ ਅਤੇ ਸਾਰਾ ਨਮਕ ਆਸਾਨੀ ਨਾਲ ਨਿਕਲ ਜਾਂਦਾ ਹੈ।



ਜੇਕਰ ਕੌਫੀ ਦੀ ਡੱਬੇ 'ਚ ਨਮੀ ਹੋਵੇ ਤਾਂ ਸਾਰੀ ਕੌਫੀ ਬੇਕਾਰ ਹੋ ਜਾਂਦੀ ਹੈ। ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਕੌਫੀ ਵਿੱਚ ਕਦੇ ਵੀ ਬਾਹਰ ਰੱਖੇ ਸਟੀਲ ਦੇ ਚਮਚ ਨੂੰ ਨਾ ਪਾਓ ਅਤੇ ਨਾ ਹੀ ਕੌਫੀ ਵਿੱਚ ਰੱਖੇ ਚਮਚੇ ਨੂੰ ਬਰਤਨ ਦੇ ਵਿੱਚ ਸਿੱਧੀ ਵਰਤੋਂ ਕਰੋ।



ਇਸ ਦੀ ਬਜਾਏ, ਇੱਕ ਚਮਚੇ ਦੀ ਮਦਦ ਨਾਲ, ਦੂਜੇ ਚਮਚ 'ਤੇ ਕੌਫੀ ਨੂੰ ਬਾਹਰ ਕੱਢੋ ਅਤੇ ਫਿਰ ਇਸਨੂੰ ਬਰਤਨ ਵਿੱਚ ਪਾਓ। ਇਹ ਭਾਫ਼ ਅਤੇ ਨਮੀ ਨੂੰ ਕੌਫੀ 'ਤੇ ਆਉਣ ਤੋਂ ਰੋਕਦਾ ਹੈ।



ਇਸ ਤੋਂ ਇਲਾਵਾ ਕੌਫੀ ਨੂੰ ਫਰਿੱਜ 'ਚ ਏਅਰ ਟਾਈਟ ਕੰਟੇਨਰ 'ਚ ਰੱਖੋ। ਇਹ ਕੌਫੀ ਦੇ ਵਿੱਚ ਨਮੀ ਆਉਣ ਤੋਂ ਵੀ ਰੋਕੇਗਾ



ਜੇਕਰ ਬਰਸਾਤ ਦੌਰਾਨ ਬਿਸਕੁਟ ਪਲੇਟ ਵਿੱਚ ਕੱਢ ਕੇ ਸਿੱਲੇ ਹੋ ਜਾਣ ਤਾਂ ਹਮੇਸ਼ਾ ਛੋਟੇ ਆਕਾਰ ਦੇ ਪੈਕਟ ਹੀ ਖਰੀਦੋ।



ਇਸ ਤੋਂ ਇਲਾਵਾ ਬਿਸਕੁਟ ਦੇ ਡੱਬੇ 'ਚ ਥੋੜ੍ਹੀ ਮਾਤਰਾ 'ਚ ਚੀਨੀ ਪਾਓ। ਇਸ ਕਾਰਨ ਬਿਸਕੁਟਾਂ ਦੇ ਵਿੱਚ ਨਮੀ ਨਹੀਂ ਆਵੇਗੀ।