ਗਰਮੀਆਂ ਦੇ ਦਿਨਾਂ ਵਿੱਚ ਖੀਰਾ ਖਾਣਾ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਖੀਰੇ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਨਿਊਟ੍ਰੀਐਂਟਸ ਅਤੇ ਐਂਟੀਆਕਸੀਡੈਂਟਸ ਮਿਲਦੇ ਹਨ ਖੀਰੇ ਵਿੱਚ ਵਿਟਾਮਿਨ ਸੀ, ਏ, ਕਾਪਰ, ਮੈਗਨੇਸ਼ੀਅਮ, ਪੋਟਾਸ਼ੀਅਮ, ਮੈਗਨੀਜ ਅਤੇ ਸਿਲਿਕਾ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਖੀਰੇ ਨੂੰ ਡਾਇਬਟੀਜ਼ ਵਿੱਚ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਦਰਅਸਲ ਖੀਰੇ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਭਾਰ ਘੱਟ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ ਖੀਰੇ ਦੇ ਜਿੰਨੇ ਫਾਇਦੇ ਹਨ, ਉੰਨੇ ਨੁਕਸਾਨ ਵੀ ਖਾਸ ਕਰਕੇ ਰਾਤ ਨੂੰ ਖੀਰਾ ਨਹੀਂ ਖਾਣਾ ਚਾਹੀਦਾ ਹੈ ਖੀਰੇ ਦੀ ਤਸੀਰ ਠੰਡੀ ਹੁੰਦੀ ਹੈ, ਜੇਕਰ ਤੁਹਾਨੂੰ ਸਰਦੀ, ਜ਼ੁਕਾਮ ਅਤੇ ਖੰਘ ਹੈ ਤਾਂ ਰਾਤ ਨੂੰ ਬਿਲਕੁਲ ਵੀ ਨਾ ਖਾਓ ਖੀਰਾ ਜ਼ਿਆਦਾ ਖੀਰਾ ਖਾਣ ਨਾਲ ਪੇਟ ਸਬੰਧੀ ਸਮੱਸਿਆ ਹੋ ਸਕਦੀ ਹੈ ਗਰਭਵਤੀ ਔਰਤਾਂ ਲਈ ਵੀ ਖੀਰਾ ਸਮੱਸਿਆ ਪੈਦਾ ਕਰ ਸਕਦਾ ਹੈ