ਵਿਟਾਮਿਨ ਡੀ ਸਰੀਰ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਹੱਡੀਆਂ ਦੀ ਸਿਹਤ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ, ਸਗੋਂ ਪ੍ਰਤੀਰੋਧਕ ਸ਼ਕਤੀ, ਮਾਨਸਿਕ ਸਥਿਤੀ ਅਤੇ ਮਾਸਪੇਸ਼ੀਆਂ ਦੇ ਕੰਮ ਨੂੰ ਵੀ ਨਿਯੰਤਰਿਤ ਕਰਦਾ ਹੈ।



ਆਪਣੀ ਖੁਰਾਕ 'ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰਕੇ ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।



ਸੋਇਆ ਦੁੱਧ ਅਤੇ ਟੋਫੂ ਵਰਗੇ ਸੋਇਆ ਉਤਪਾਦ ਫੋਰਟੀਫਾਈਡ ਰੂਪ ਵਿੱਚ ਵਿਟਾਮਿਨ ਡੀ ਪ੍ਰਦਾਨ ਕਰਦੇ ਹਨ। ਇਹ ਸ਼ਾਕਾਹਾਰੀ ਲੋਕਾਂ ਲਈ ਇੱਕ ਵਧੀਆ ਵਿਕਲਪ ਹੈ।



ਫੋਰਟੀਫਾਈਡ ਦੁੱਧ, ਦਹੀਂ ਤੇ ਪਨੀਰ ਵਿੱਚ ਵੀ ਵਿਟਾਮਿਨ ਡੀ ਦੀ ਕਾਫੀ ਮਾਤਰਾ ਹੁੰਦੀ ਹੈ। ਰੋਜ਼ਾਨਾ ਇੱਕ ਗਲਾਸ ਦੁੱਧ ਪੀਣ ਦੀ ਆਦਤ ਬਣਾਓ।



ਮਸ਼ਰੂਮ ਵਿਟਾਮਿਨ ਡੀ ਦਾ ਵਧੀਆ ਸਰੋਤ ਹੈ।



ਖਾਸ ਤੌਰ 'ਤੇ ਜੇ ਇਸ ਨੂੰ ਕੁਝ ਸਮੇਂ ਲਈ ਧੁੱਪ 'ਚ ਰੱਖਿਆ ਜਾਵੇ ਤਾਂ ਇਸ 'ਚ ਵਿਟਾਮਿਨ ਡੀ ਦੀ ਮਾਤਰਾ ਹੋਰ ਵਧ ਜਾਂਦੀ ਹੈ। ਇਸਨੂੰ ਸੂਪ, ਸਲਾਦ ਜਾਂ ਸਬਜ਼ੀ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ।



ਵਿਟਾਮਿਨ ਡੀ ਕੁਦਰਤੀ ਤੌਰ 'ਤੇ ਅੰਡੇ ਦੀ ਜ਼ਰਦੀ ਵਿੱਚ ਪਾਇਆ ਜਾਂਦਾ ਹੈ।



ਸਰਦੀਆਂ ਵਿੱਚ ਰੋਜ਼ਾਨਾ ਇੱਕ ਅੰਡਾ ਖਾਣ ਨਾਲ ਸਰੀਰ ਨੂੰ ਵਿਟਾਮਿਨ ਡੀ ਦੀ ਲੋੜੀਂਦੀ ਮਾਤਰਾ ਮਿਲ ਸਕਦੀ ਹੈ।



ਸੈਲਮਨ, ਮੈਕਰੇਲ, ਟੂਨਾ ਅਤੇ ਸਾਰਡਾਈਨ ਵਰਗੀਆਂ ਮੱਛੀਆਂ ਵਿਟਾਮਿਨ ਡੀ ਦੇ ਚੰਗੇ ਸਰੋਤ ਹਨ।



ਜੇ ਤੁਸੀਂ ਨਾਨ-ਵੈਜ ਖਾਂਦੇ ਹੋ ਤਾਂ ਇਨ੍ਹਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।



ਸੁੱਕੇ ਮੇਵੇ ਵੀ Vitamin D ਪ੍ਰਦਾਨ ਕਰਦੇ ਹਨ, ਭਾਵੇ ਮਾਤਰਾ ਘੱਟ ਹੁੰਦੀ ਹੈ, ਪਰ ਇਹ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।