ਦੁਨੀਆ ਸਮੇਤ ਭਾਰਤ 'ਚ ਵੀ ਚੌਲਾਂ ਨੂੰ ਬਹੁਤ ਹੀ ਸ਼ੌਕ ਦੇ ਨਾਲ ਖਾਇਆ ਜਾਂਦਾ ਹੈ।

ਦੁਨੀਆ ਸਮੇਤ ਭਾਰਤ 'ਚ ਵੀ ਚੌਲਾਂ ਨੂੰ ਬਹੁਤ ਹੀ ਸ਼ੌਕ ਦੇ ਨਾਲ ਖਾਇਆ ਜਾਂਦਾ ਹੈ।

ਪਰ ਚੌਲਾਂ ਨੂੰ ਸਹੀ ਢੰਗ ਨਾਲ ਸਟੋਰ ਨਾ ਕੀਤਾ ਜਾਵੇ ਤਾਂ ਇਹ ਕੀੜੇ-ਮਕੌੜਿਆਂ ਨਾਲ ਸੰਕਰਮਿਤ ਹੋ ਜਾਂਦਾ ਹੈ ਅਤੇ ਇਸ ਨੂੰ ਸਾਫ਼ ਕਰਨਾ ਬਹੁਤ ਵੱਡਾ ਕੰਮ ਬਣ ਜਾਂਦਾ ਹੈ।



ਭਾਵੇਂ ਤੁਸੀਂ ਇਸ ਨੂੰ ਧੋ ਕੇ ਸਾਫ਼ ਕਰ ਦਿਓ, ਫਿਰ ਵੀ ਇਸ ਵਿਚ ਕੀੜੇ ਰਹਿੰਦੇ ਹਨ। ਆਓ ਜਾਣਦੇ ਹਾਂ ਘੱਟ ਸਮੇਂ ਵਿੱਚ ਇਸ ਨੂੰ ਕਿਵੇਂ ਸਾਫ ਕਰਕੇ ਸਟੋਰ ਕਰਨਾ ਹੈ।

ਚੌਲਾਂ ਦੇ ਡੱਬੇ ‘ਚ 8-9 ਲੌਂਗ ਪਾ ਕੇ ਹਨੇਰੇ ਵਾਲੀ ਜਗ੍ਹਾ ‘ਤੇ ਰੱਖੋ। ਲੌਂਗ 'ਚ ਮੌਜੂਦ ਤੇਲ ਅਤੇ ਖੁਸ਼ਬੂ ਕੀੜਿਆਂ ਨੂੰ ਦੂਰ ਭਜਾਉਂਦੀ ਹੈ। ਜਿਸ ਕਰਕੇ ਸੁੰਡੀਆਂ ਵੀ ਨਹੀਂ ਪੈਂਦੀਆਂ।



ਕੀੜਿਆਂ ਤੋਂ ਬਚਾਉਣ ਦੇ ਲਈ ਚੌਲਾਂ ਦੇ ਡੱਬਿਆਂ ਦੇ ਅੰਦਰ ਤੇਜ਼ ਪੱਤੇ ਰੱਖੋ।

ਕੀੜਿਆਂ ਤੋਂ ਬਚਾਉਣ ਦੇ ਲਈ ਚੌਲਾਂ ਦੇ ਡੱਬਿਆਂ ਦੇ ਅੰਦਰ ਤੇਜ਼ ਪੱਤੇ ਰੱਖੋ।

ਵਧੀਆ ਨਤੀਜਿਆਂ ਲਈ, ਚੌਲਾਂ ਨੂੰ ਏਅਰ ਟਾਈਟ ਕੰਟੇਨਰ ਵਿਚ ਸਟੋਰ ਕਰੋ। ਇਸ ਤਰੀਕੇ ਨਾਲ ਤੁਸੀਂ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਚੌਲਾਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਚੌਲਾਂ ਦੇ ਡੱਬੇ ਵਿਚ ਲੱਸਣ ਨੂੰ ਵੀ ਰੱਖ ਸਕਦੇ ਹੋ।



ਮਾਚਿਸ ਦੀਆਂ ਡੱਬੀਆਂ ਨੂੰ ਚੌਲਾਂ ਦੇ ਡੱਬੇ ਵਿੱਚ ਵੀ ਰੱਖਿਆ ਜਾ ਸਕਦਾ ਹੈ।

ਮਾਚਿਸ ਦੀਆਂ ਡੱਬੀਆਂ ਨੂੰ ਚੌਲਾਂ ਦੇ ਡੱਬੇ ਵਿੱਚ ਵੀ ਰੱਖਿਆ ਜਾ ਸਕਦਾ ਹੈ।

ਮਾਚਿਸ ਦੇ ਡੱਬੀਆਂ ਵਿੱਚ ਸਲਫਰ ਹੁੰਦਾ ਹੈ, ਜੋ ਕਿ ਕਿਸੇ ਵੀ ਕੀੜੇ-ਮਕੌੜੇ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਨਿੰਮ ਦੇ ਪੱਤਿਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਤੁਸੀਂ ਨਿੰਮ ਦੇ ਪੱਤੇ ਇਕੱਠੇ ਕਰਕੇ ਪੀਸ ਕੇ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਓ।



ਇਸ ਪਤਲੇ ਕੱਪੜੇ ਦੇ ਵਿੱਚ ਬੰਨ ਕੇ ਇੱਕ ਪੋਟਲੀ ਜਿਹੀ ਬਣਾ ਲਓ। ਹੁਣ ਇਸ ਨੂੰ ਚੌਲਾਂ ਦੇ ਡੱਬੇ ‘ਚ ਪਾਓ ਅਤੇ ਡੱਬੇ ਨੂੰ ਧੁੱਪ ‘ਚ ਰੱਖੋ। ਧਿਆਨ ਰੱਖੋ ਕਿ ਚੌਲਾਂ ਦਾ ਡੱਬਾ ਬੰਦ ਨਾ ਕਰੋ। ਇਸ ਤਰ੍ਹਾਂ ਸਾਰੇ ਕੀੜੇ ਗਾਇਬ ਹੋ ਜਾਣਗੇ।