ਲੋਕ ਅਕਸਰ ਹੀ ਚਾਹ ਬਣਾ ਕੇ ਸਟੋਰ ਕਰ ਲੈਂਦੇ ਹਨ। ਖਾਸ ਕਰਕੇ ਸਰਦੀਆਂ 'ਚ ਸਰੀਰ ਨੂੰ ਗਰਮ ਰੱਖਣ ਦੇ ਲਈ ਅਤੇ ਵਾਰ-ਵਾਰ ਚਾਹ ਬਣਾਉਣ ਤੋਂ ਬਚਣ ਦੇ ਲਈ ਲੋਕ ਚਾਹ ਨੂੰ ਕੈਟਲ ਦੇ ਵਿੱਚ ਰੱਖ ਲੈਂਦੇ ਹਨ। ਕੀ ਤੁਹਾਨੂੰ ਪਤਾ ਤੁਹਾਡੀ ਇਹ ਆਦਤ ਸਿਹਤ ਲਈ ਕਿੰਨੀ ਨੁਕਸਾਨਦਾਇਕ ਹੈ। 1 ਘੰਟੇ ਤੋਂ ਬਾਅਦ ਬਾਅਦ ਚਾਹ ਦਾ ਸਵਾਦ ਫਿੱਕਾ ਹੋ ਸਕਦਾ ਹੈ ਅਤੇ ਬੈਕਟੀਰੀਆ ਵੀ ਵਧ ਸਕਦੇ ਹਨ, ਖਾਸ ਕਰ ਕੇ ਜੇ ਤਾਪਮਾਨ 40°C ਤੋਂ 60°C ਦੇ ਵਿਚਕਾਰ ਹੈ। ਥਰਮਸ ਕੈਟਲ- 2 ਤੋਂ 3 ਘੰਟੇ ਚਾਹ ਨੂੰ ਇਕ ਸਥਿਰ ਤਾਪਮਾਨ 'ਤੇ ਰੱਖਦਾ ਹੈ, ਜਿਸ ਨਾਲ ਚਾਹ ਜ਼ਿਆਦਾ ਸਮੇਂ ਤੱਕ ਗਰਮ ਰਹਿ ਸਕਦੀ ਹੈ, ਪਰ ਦੋ ਘੰਟਿਆਂ ਤੋਂ ਜਿਆਦਾ ਰੱਖਣ ਨਾਲ ਸਵਾਦ ਦੀ ਗੁਣਵੱਤਾ ਘਟ ਜਾਂਦੀ ਹੈ। ਜਦੋਂ ਚਾਹ ਨੂੰ ਲੰਬੇ ਸਮੇਂ ਲਈ ਕੈਟਲ ’ਚ ਰੱਖਿਆ ਜਾਂਦਾ ਹੈ, ਤਾਂ ਗਰਮੀ ਦੇ ਕਾਰਨ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ ਫੂਡ ਪੋਇਜ਼ਨਿੰਗ ਦਾ ਖਤਰਾ ਵਧ ਜਾਂਦਾ ਹੈ ਲੰਬੇ ਸਮੇਂ ਤੱਕ ਰੱਖਣ ਨਾਲ ਦੁੱਧ ਫਟ ਸਕਦਾ ਹੈ ਚਾਹ ਕੌੜੀ ਜਾਂ ਫਿੱਕੀ ਹੋ ਸਕਦੀ ਹੈ ਚਾਹ ’ਚ ਮੌਜੂਦ ਚੀਨੀ ਅਤੇ ਦੁੱਧ ਦੇ ਕਾਰਨ ਇਹ ਥੋੜੀ ਵੱਖਰੀ ਗੰਧ ਲੈ ਸਕਦੀ ਹੈ ਗਰਮ ਚਾਹ ’ਚ ਦੁੱਧ ਦੇ ਪੋਸ਼ਕ ਤੱਤ, ਜਿਵੇਂ ਕੈਲਸ਼ੀਅਮ ਘਟ ਜਾਂਦੇ ਹਨ ਜੇ ਇਸਨੂੰ ਲੰਬੇ ਸਮੇਂ ਲਈ ਰੱਖਿਆ ਜਾਵੇ ਜ਼ਿਆਦਾ ਦੇਰ ਰੱਖਣ ਨਾਲ ਚਾਹ ਦੇ ਵਿੱਚ ਮੈਟਲ ਦੀ ਮਹਿਕ ਆਉਣ ਲੱਗ ਪੈਂਦੀ ਹੈ।