ਕਿਡਨੀ ਟਿਊਮਰ ਇੱਕ ਖਾਮੋਸ਼ ਬਿਮਾਰੀ ਹੈ ਜੋ ਹੌਲੇ-ਹੌਲੇ ਸਰੀਰ ਵਿੱਚ ਫੈਲ ਜਾਂਦੀ ਹੈ। ਜਦ ਤੱਕ ਇਸਦਾ ਪਤਾ ਲੱਗਦਾ ਹੈ, ਤਦ ਤੱਕ ਇਹ ਕਈ ਅੰਗਾਂ 'ਚ ਫੈਲ ਚੁੱਕੀ ਹੁੰਦੀ ਹੈ ਅਤੇ ਇਲਾਜ ਮੁਸ਼ਕਲ ਹੋ ਜਾਂਦਾ ਹੈ।

ਆਓ ਜਾਣਦੇ ਹਾਂ ਇਸ ਦੇ ਕੁੱਝ ਲੱਛਣ ਜਿਨ੍ਹਾਂ ਨੂੰ ਪਛਾਣ ਕੇ ਸਮੇਂ ਰਹਿੰਦੇ ਇਸ ਦਾ ਇਲਾਜ ਕਰਵਾਇਆ ਜਾ ਸਕਦਾ।

ਡਾ. ਸੰਤੋਸ਼ ਗਵਲੀ ਅਨੁਸਾਰ, ਕਿਡਨੀ ਕੈਂਸਰ ਦੇ ਲੱਛਣ ਆਮ ਤੌਰ 'ਤੇ ਟਿਊਮਰ ਵਧਣ ਨਾਲ ਜੁੜੇ ਹੁੰਦੇ ਹਨ।

ਕਈ ਵਾਰ ਇਹ ਲੱਛਣ ਖੂਨ ਆਉਣ, ਬਿਮਾਰੀ ਦੇ ਫੈਲਣ ਜਾਂ ਸਰੀਰ ਦੀ ਬਦਲੀ ਹੋਈ ਪ੍ਰਤੀਕਿਰਿਆ ਕਾਰਨ ਵੀ ਹੋ ਸਕਦੇ ਹਨ।

ਇਹ ਲੱਛਣ ਸਿੱਧੇ ਕੈਂਸਰ ਨਾਲ ਨਹੀਂ, ਬਲਕਿ ਟਿਊਮਰ ਤੋਂ ਨਿਕਲਣ ਵਾਲੇ ਤੱਤਾਂ ਜਾਂ ਸਰੀਰ ਦੇ ਰਿਐਕਸ਼ਨ ਕਾਰਨ ਪੈਦਾ ਹੁੰਦੇ ਹਨ।

ਕਿਡਨੀ ਕੈਂਸਰ ਦੇ ਕੁਝ ਆਮ ਲੱਛਣਾਂ ਵਿੱਚ ਅਚਾਨਕ ਵਜ਼ਨ ਘਟਣਾ, ਰਾਤ ਨੂੰ ਪਸੀਨਾ ਆਉਣਾ, ਵਾਰ-ਵਾਰ ਬੁਖਾਰ ਹੋਣਾ ਅਤੇ ਲਗਾਤਾਰ ਖੰਘ ਰਹਿਣਾ ਸ਼ਾਮਲ ਹਨ।



ਇਹ ਲੱਛਣ ਦੱਸਦੇ ਹਨ ਕਿ ਸਰੀਰ ਵਿੱਚ ਕੁਝ ਗਲਤ ਹੋ ਰਿਹਾ ਹੈ ਅਤੇ ਸਮੇਂ 'ਤੇ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।

ਹੱਦ ਤੋਂ ਵੱਧ ਥਕਾਵਟ ਮਹਿਸੂਸ ਹੋਣਾ

ਹੱਦ ਤੋਂ ਵੱਧ ਥਕਾਵਟ ਮਹਿਸੂਸ ਹੋਣਾ

ਕਿਡਨੀ ਕੈਂਸਰ ਦੇ ਇਲਾਜ ਲਈ ਸਮੇਂ-ਸਮੇਂ 'ਤੇ ਪੇਸ਼ਾਬ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਜੇ ਲੋੜ ਪਵੇ ਤਾਂ ਅਲਟ੍ਰਾਸਾਊਂਡ ਜਾਂ ਸੀਟੀ ਸਕੈਨ ਕਰਵਾਉਣਾ ਵੀ ਜ਼ਰੂਰੀ ਹੁੰਦਾ ਹੈ।

ਇਲਾਜ ਦੌਰਾਨ ਕਈ ਵਾਰ ਖਰਾਬ ਹੋਈ ਕਿਡਨੀ ਜਾਂ ਉਸਦਾ ਹਿੱਸਾ ਕੱਢਣਾ ਪੈਂਦਾ ਹੈ। ਕੁਝ ਕੇਸਾਂ ਵਿੱਚ ਦਵਾਈਆਂ ਜਾਂ ਇਮਿਊਨੋਥੈਰੇਪੀ ਨਾਲ ਵੀ ਇਲਾਜ ਕੀਤਾ ਜਾਂਦਾ ਹੈ।