ਬਾਰਸ਼ ਦੇ ਆਉਣ ਨਾਲ ਡੇਂਗੂ ਦਾ ਖਤਰਾ ਇੱਕ ਵਾਰ ਫਿਰ ਵੱਧ ਗਿਆ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਕਈ ਲੋਕ ਡੇਂਗੂ ਦੇ ਮਾਮਲੇ 'ਚ ਘਰੇਲੂ ਉਪਚਾਰ ਵੀ ਅਪਣਾਉਂਦੇ ਹਨ।



ਇਹਨਾਂ ਵਿੱਚੋਂ ਇੱਕ ਬੱਕਰੀ ਦਾ ਦੁੱਧ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪਲੇਟਲੇਟ ਦੀ ਗਿਣਤੀ ਘੱਟ ਹੋਣ ਦੀ ਸਥਿਤੀ ਵਿੱਚ ਬੱਕਰੀ ਦਾ ਦੁੱਧ ਲਾਭਦਾਇਕ ਹੋ ਸਕਦਾ ਹੈ।



ਬੱਕਰੀ ਦਾ ਦੁੱਧ ਵਿਟਾਮਿਨ ਬੀ6, ਬੀ12, ਸੀ ਅਤੇ ਡੀ ਨਾਲ ਭਰਪੂਰ ਹੁੰਦਾ ਹੈ। ਇਸ 'ਚ ਫੋਲੇਟ ਬਾਈਡਿੰਗ ਕੰਪੋਨੈਂਟਸ ਵੀ ਬਹੁਤ ਜ਼ਿਆਦਾ ਹੁੰਦੇ ਹਨ, ਜਿਸ ਕਾਰਨ ਫੋਲਿਕ ਐਸਿਡ ਦੀ ਮਾਤਰਾ ਵੀ ਵਧ ਜਾਂਦੀ ਹੈ।



ਬੱਕਰੀ ਦੇ ਦੁੱਧ 'ਚ ਕੈਲਸ਼ੀਅਮ, ਵਿਟਾਮਿਨ ਬੀ, ਫਾਸਫੋਰਸ, ਪੋਟਾਸ਼ੀਅਮ, ਆਇਰਨ ਅਤੇ ਕਾਪਰ ਪਾਇਆ ਜਾਂਦਾ ਹੈ, ਜੋ ਮੈਟਾਬੋਲਿਜ਼ਮ ਰੇਟ ਨੂੰ ਬਿਹਤਰ ਰੱਖ ਕੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।



ਬੱਕਰੀ ਦੇ ਦੁੱਧ 'ਚ ਸੇਲੇਨੀਅਮ ਪਾਇਆ ਜਾਂਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ।



ਕੈਲਸ਼ੀਅਮ ਅਤੇ ਅਮੀਨੋ ਐਸਿਡ ਦੀ ਮੌਜੂਦਗੀ ਦੇ ਕਾਰਨ, ਬੱਕਰੀ ਦਾ ਦੁੱਧ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ।



ਬੱਕਰੀ ਦੇ ਦੁੱਧ 'ਚ ਚੰਗੇ ਫੈਟੀ ਐਸਿਡ ਹੁੰਦੇ ਹਨ, ਜੋ ਕੋਲੈਸਟ੍ਰਾਲ ਨੂੰ ਕੰਟਰੋਲ ਕਰਦੇ ਹਨ। ਜ਼ਿਆਦਾ ਪੋਟਾਸ਼ੀਅਮ ਹੋਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਜਿਸ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ।



ਬੱਕਰੀ ਦੇ ਦੁੱਧ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸੋਜ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।



ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਡੇਂਗੂ 'ਚ ਬੱਕਰੀ ਦਾ ਦੁੱਧ ਲਾਭਦਾਇਕ ਹੋ ਸਕਦਾ ਹੈ



ਪਰ ਅਜੇ ਤੱਕ ਇਹ ਸਾਬਤ ਨਹੀਂ ਹੋਇਆ ਹੈ ਡੇਂਗੂ 'ਚ ਬੱਕਰੀ ਦਾ ਦੁੱਧ ਫਾਇਦੇਮੰਦ ਹੁੰਦਾ ਹੈ। ਇਸ ਸੰਬੰਧੀ ਅਜੇ ਹੋਰ ਖੋਜ ਦੀ ਜ਼ਰੂਰਤ ਹੈ।