ਬਰਸਾਤ ਦੇ ਮੌਸਮ ਦੇ ਵਿੱਚ ਡੇਂਗੂ ਵਰਗੀਆਂ ਘਾਤਕ ਬਿਮਾਰੀਆਂ ਵੱਧ ਜਾਂਦੀਆਂ ਹਨ। ਅਜਿਹੇ ਦੇ ਵਿੱਚ ਖੁਦ ਖਿਆਲ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਆਯੁਰਵੇਦ 'ਚ ਕਈ ਫਲਾਂ ਦੇ ਪੱਤਿਆਂ ਨੂੰ ਵੀ ਸਿਹਤ ਲਈ ਵਰਦਾਨ ਮੰਨਿਆ ਗਿਆ ਹੈ। ਪਪੀਤੇ ਦੇ ਪੱਤੇ ਵਿਚ ਇਨ੍ਹਾਂ ਵਿਚੋਂ ਇੱਕ ਹਨ। ਆਯੁਰਵੇਦ ਅਨੁਸਾਰ ਪਪੀਤੇ ਦੇ ਨਾਲ ਨਾਲ ਪਪੀਤੇ ਦੇ ਪੱਤੇ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹੁੰਦੇ ਹਨ। ਪਪੀਤੇ ਦੇ ਪੱਤਿਆਂ ਦਾ ਸੇਵਨ, ਇਨ੍ਹਾਂ ਦਾ ਅਰਕ ਕੱਢਕੇ, ਪਾਊਡਰ ਬਣਾ ਜਾਂ ਫਿਰ ਸਿੱਧਾ ਪੱਤੀਆਂ ਨੂੰ ਚਬਾ ਕੇ ਹੀ ਕਰ ਸਕਦੇ ਹੋ। ਡੇਂਗੂ ਦੀ ਸਮੱਸਿਆ ਵਿਚ ਪਲੇਟਲੈਸਟ ਘੱਟ ਹੁੰਦੇ ਹਨ ਅਤੇ high fever ਹੋ ਜਾਂਦਾ ਹੈ। ਇਸਦੇ ਇਲਾਵਾ ਸਿਰ ਦਰਦ, ਪੇਟ ਖਰਾਬ ਅਤੇ ਸਰੀਰ ਉੱਤੇ ਧੱਫੜ ਆਦਿ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿਚ ਪਪੀਤੇ ਦੇ ਪੱਤਿਆਂ ਦਾ ਰਸ ਪੀਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ। ਪਪੀਤੇ ਦੇ ਪੱਤਿਆਂ ਨੂੰ ਪਾਚਨ ਕਿਰਿਆ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਗੈਸ, ਉਲਟੀ, ਬਦਹਜ਼ਮੀ ਅਤੇ ਜੀਅ ਕੱਚਾ ਹੋਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਪਪੀਤੇ ਦੀਆਂ ਪੱਤੀਆਂ ਦਾ ਅਰਕ ਪੀਣਾ ਚਾਹੀਦਾ ਹੈ। ਇਹ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਦਵਾਏਗਾ। ਪਪੀਤੇ ਦੇ ਪੱਤਿਆਂ ਦਾ ਸੇਵਨ ਬਲੱਡ ਸ਼ੂਗਰ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਰੱਖਦੇ ਹਨ। ਇਸਦੇ ਇਲਾਵਾ ਵਾਲਾਂ ਅਤੇ ਸਕਿਨ ਲਈ ਵੀ ਇਨ੍ਹਾਂ ਨੂੰ ਚੰਗਾ ਮੰਨਿਆ ਜਾਂਦਾ ਹੈ। ਵਾਲਾਂ ਵਿਚ ਪਪੀਤੇ ਦੇ ਪੱਤਿਆਂ ਦੇ ਪੇਸਟ ਲਗਾਉਣ ਨਾਲ ਵਾਲ ਲੰਬੇ ਅਤੇ ਸੰਘਣੇ ਹੁੰਦੇ ਹਨ। ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।