ਗਰਮੀਆਂ ਵਿੱਚ ਠੰਡਾ ਪਾਣੀ ਪੀਣਾ ਚੰਗਾ ਲੱਗਦਾ ਹੈ ਪਰ ਕੁਝ ਲੋਕ ਜ਼ਿਆਦਾ ਠੰਡਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ



ਜ਼ਿਆਦਾ ਠੰਡਾ ਪਾਣੀ ਪੀਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਨਾਲ ਪਾਚਨ ਕਿਰਿਆ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ



ਰੋਜ਼ ਠੰਡਾ ਪਾਣੀ ਪੀਣ ਨਾਲ ਗਲਾ ਖਰਾਬ ਹੋ ਜਾਂਦਾ ਹੈ ਜਿਸ ਕਰਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ



ਗਰਮੀਆਂ ਵਿੱਚ ਜਿਹੜੇ ਲੋਕ ਜ਼ਿਆਦਾ ਠੰਡਾ ਪਾਣੀ ਪੀਂਦੇ ਹਨ ਤਾਂ ਉਨ੍ਹਾਂ ਦਾ ਨੰਕ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ



ਇਸ ਦੇ ਨਾਲ ਹੀ ਕੁਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਹਾਰਟਬੀਟ ਸਲੋਅ ਹੋਣੀ ਸ਼ੁਰੂ ਹੋ ਜਾਂਦੀ ਹੈ



ਪੇਟ ਫੁਲਣ ਵਰਗੀ ਸਮੱਸਿਆ ਹੋ ਸਕਦੀ ਹੈ



ਜ਼ਿਆਦਾ ਠੰਡਾ ਪਾਣੀ ਪੀਣ ਨਾਲ ਦੰਦਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸੈਂਸੀਟੀਵਿਟੀ ਵਧਣੀ ਸ਼ੁਰੂ ਹੋ ਜਾਂਦੀ ਹੈ



ਇਸ ਦੇ ਨਾਲ ਹੀ ਸਿਰ ਦਰਦ ਵੀ ਹੋ ਸਕਦਾ ਹੈ



ਮਾਈਗ੍ਰੇਨ ਵਾਲੇ ਲੋਕਾਂ ਨੂੰ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ



ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ